ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਰੱਖਿਆ ਲਈ ਝੂਠੀ ਕਹਾਣੀ ਬਣਾਉਣ ਵਾਲਾ ਸ਼ਿਵ ਸੈਨਾ ਆਗੂ ਗ੍ਰਿਫ਼ਤਾਰ

08:14 AM Jan 12, 2025 IST
ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ ਪਰਵਿੰਦਰ ਕੌਰ।

ਗੁਰਬਖਸ਼ਪੁਰੀ
ਤਰਨ ਤਾਰਨ, 11 ਜਨਵਰੀ
ਸਿਟੀ ਪੁਲੀਸ ਨੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਹੋਰ ਸੁਰੱਖਿਆ ਲੈਣ ਲਈ ਆਪਣੇ ਘਰ ਦੇ ਗੇਟ ’ਤੇ ਸ਼ੱਕੀਆਂ ਵੱਲੋਂ ਗੋਲੀਆਂ ਚਲਾਉਣ ਦੀ ਝੂਠੀ ਸੂਚਨਾ ਦੇਣ ਦੇ ਦੋਸ਼ ਹੇਠ ਇਕ ਸਾਥੀ ਸਣੇ ਅੱਜ ਗ੍ਰਿਫ਼ਤਾਰ ਕੀਤਾ ਹੈ| ਅਸ਼ਵਨੀ ਕੁਮਾਰ ਨੂੰ ਪੁਲੀਸ ਨੇ ਸੁਰੱਖਿਆ ਲਈ ਇਕ ਗੰਨਮੈਨ ਦਿੱਤਾ ਹੋਇਆ ਹੈ ਤੇ ਉਹ ਖ਼ੁਦ ਨੂੰ ਇਕ ਵਿਸ਼ੇਸ਼ ਦਿਖਾਉਣ ਲਈ ਹੋਰ ਸੁਰੱਖਿਆ ਲੈਣੀ ਚਾਹੁੰਦਾ ਸੀ। ਉਸ ਨੇ 9 ਜਨਵਰੀ ਨੂੰ ਥਾਣਾ ਸਿਟੀ ਪੁਲੀਸ ਨੂੰ ਰਾਤ ਮੌਕੇ ਤਰਨ ਤਾਰਨ ਦੀ ਖਾਲਸਾਪੁਰ ਰੋਡ ’ਤੇ ਸਥਿਤ ਉਸ ਦੀ ਰਿਹਾਇਸ਼ ’ਤੇ ਕਿਸੇ ਵੱਲੋਂ ਗੋਲੀਆਂ ਚਲਾਉਣ ਦੀ ਸੂਚਨਾ ਦਿੱਤੀ ਸੀ|
ਇਸ ਮਗਰੋਂ ਥਾਣਾ ਸਿਟੀ ਤੋਂ ਏਐੱਸਆਈ ਗੁਰਪ੍ਰੀਤ ਸਿੰਘ ਨੇ ਜਾਂਚ ਦੌਰਾਨ ਅਸ਼ਵਨੀ ਦੀ ਰਿਹਾਇਸ਼ ਨੇੜੇ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ ਸਵੇਰੇ 3.52 ਵਜੇ ਅਸ਼ਵਨੀ ਆਪਣੇ ਘਰ ਦੇ ਲੱਕੜ ਵਾਲੇ ਗੇਟ ਤੋਂ ਨਿੱਕਲ ਕੇ ਬਾਹਰ ਆ ਕੇ ਆਪਣੇ ਘਰ ਦੇ ਲੋਹੇ ਦੇ ਗੇਟ ’ਤੇ ਗੋਲੀਆਂ ਚਲਾ ਕੇ ਮੁੜ ਲੱਕੜ ਵਾਲੇ ਗੇਟ ਰਾਹੀਂ ਘਰ ਅੰਦਰ ਜਾਂਦਾ ਦਿਖਾਈ ਦਿੱਤਾ| ਪੁਲੀਸ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਨੇ ਇਹ ਸਭ ਕੁਝ ਹੋਰ ਸੁਰੱਖਿਆ ਲੈਣ ਵਾਸਤੇ ਕੀਤਾ ਸੀ। ਇਸ ਲਈ ਉਸ ਨੇ ਸ਼ਿਵਾ ਸੈਨਾ ਦੇ ਇਕ ਹੋਰ ਆਗੂ ਅਵਨਜੀਤ ਸਿੰਘ ਬੇਦੀ ਤੋਂ ਉਸ ਦਾ ਲਾਇਸੈਂਸੀ ਪਿਸਤੌਲ ਲਿਆ ਸੀ| ਡੀਐੱਸਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਐੱਸਪੀ (ਹੈੱਡਕੁਆਰਟਰ) ਪਰਵਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪਿਸਤੌਲ, ਦੋ ਖਾਲੀ ਖੋਲ ਤੇ ਕਾਰਤੂਸ ਬਰਾਮਦ ਕੀਤੇ ਹਨ।

Advertisement

Advertisement