For the best experience, open
https://m.punjabitribuneonline.com
on your mobile browser.
Advertisement

ਸ਼ਿਵ ਸੈਨਾ ਨੇ ‘ਸਾਹਕੋਟ’ ਫ਼ਿਲਮ ਦੇ ਪੋਸਟਰ ਸਾੜੇ

07:07 AM Sep 27, 2024 IST
ਸ਼ਿਵ ਸੈਨਾ ਨੇ ‘ਸਾਹਕੋਟ’ ਫ਼ਿਲਮ ਦੇ ਪੋਸਟਰ ਸਾੜੇ
Advertisement

ਪੱਤਰ ਪ੍ਰੇਰਕ
ਖਰੜ, 26 ਸਤੰਬਰ
ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਹੇਠ ਅੱਜ ਖਰੜ ਵਿੱਚ ‘ਸ਼ਾਹਕੋਟ’ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਪੋਸਟਰਾਂ ਨੂੰ ਅੱਗ ਲਗਾ ਕੇ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਹਨ ਜਿਸ ਨੂੰ ਸ਼ਿਵ ਸੈਨਾ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਸੈਂਸਰ ਬੋਰਡ ਤੋਂ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਫਿਲਮ ਰਿਲੀਜ਼ ਕੀਤੀ ਗਈ ਤਾਂ ਸ਼ਿਵ ਸੈਨਾ ਸਿਨੇਮਾ ਘਰਾਂ ਵਿਚ ਜਾ ਕੇ ਇਸ ਦਾ ਡਟ ਕੇ ਵਿਰੋਧ ਕਰੇਗੀ।

Advertisement

Advertisement
Advertisement
Author Image

joginder kumar

View all posts

Advertisement