ਸ਼੍ਰੋਮਣੀ ਕਵੀ ਸੁਰਿੰਦਰ ਗਿੱਲ ਨੂੰ ਮਿਲੇਗਾ ‘ਕਲਮ’ ਪੁਰਸਕਾਰ
08:03 AM May 16, 2024 IST
Advertisement
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 15 ਮਈ
ਕੌਮਾਂਤਰੀ ਲੇਖਕ ਮੰਚ (ਕਲਮ) ਵੱਲੋਂ 20ਵੇਂ ‘ਕਲਮ’ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਦਾ ਪ੍ਰਮੁੱਖ ਸਨਮਾਨ ‘ਬਾਪੂ ਜਗੀਰ ਸਿੰਘ ਕੰਬੋਜ ਆਸ਼ੀਰਵਾਦ ‘ਕਲਮ ਪੁਰਸਕਾਰ’ ਲਗਪਗ ਅੱਧੀ ਸਦੀ ਤੋਂ ਨਿਰੰਤਰ ਕਾਵਿ-ਸਾਧਨਾ ਕਰਦਿਆਂ ‘ਚਾਨਣਾ ਦਾ ਛੱਟਾ’ ਦੇਣ ਵਾਲੇ ਸ਼੍ਰੋਮਣੀ ਸ਼ਾਇਰ ਸੁਰਿੰਦਰ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ। ‘ਕਲਮ’ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ ਇਸ ਵਾਰ ਦਾ ‘ਡਾ. ਕੇਸਰ ਸਿੰਘ ਕੇਸਰ ਇਲਮੇ-ਅੱਵਲ ਕਲਮ ਪੁਰਸਕਾਰ’ ਡਾ. ਨਾਹਰ ਸਿੰਘ ਨੂੰ, ‘ਰਿਸ਼ੀ-ਰਮਨ ਦੀ ਰੌਂ ‘ਕਲਮ ਪੁਰਸਕਾਰ’, ਸਮਰੱਥ ਕਵੀ ਤੇ ਗ਼ਜ਼ਲਗੋ ਅਮਰੀਕ ਡੋਗਰਾ ਅਤੇ ਕਹਾਣੀਕਾਰ ਤੇ ਨਾਵਲਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ‘ਤਲਵਿੰਦਰ ਦੀ ਤਰੰਗ’ ‘ਕਲਮ ਪੁਰਸਕਾਰ’ ਅਤਰਜੀਤ ਨੂੰ ਭੇਟ ਕੀਤਾ ਜਾਵੇਗਾ।
Advertisement
Advertisement
Advertisement