ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿਵਾਦਾਂ ਵਿੱਚ

07:38 AM Jan 10, 2025 IST
ਵੋਟਰ ਸੂਚੀ ਵਿੱਚ ਖਾਮੀਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੁਲਵੰਤ ਸਿੰਘ ਬਾਠ ਅਤੇ ਹੋਰ।

ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਜਨਵਰੀ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਜਾਰੀ ਕੀਤੀਆਂ ਵੋਟਰ ਸੂਚੀਆਂ ਵਿਵਾਦਾਂ ਵਿੱਚ ਘਿਰ ਗਈਆਂ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਅਮਰਜੀਤ ਸਿੰਘ ਵਾਲੀਆ ਅਤੇ ਕੌਂਸਲਰ ਗੁਰਿੰਦਰ ਸਿੰਘ ਵਾਲੀਆ ਵੱਲੋਂ ਸਥਾਨਕ ਪ੍ਰੈੱਸ ਭਵਨ ਵਿੱਚ ਵੋਟਰ ਸੂਚੀਆਂ ਜਾਰੀ ਕਰਦਿਆਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੱਲੋਂ ਜਾਰੀ ਵੋਟਰ ਸੂਚੀਆਂ ’ਚ ਕਰੀਬ ਚੌਥਾ ਹਿੱਸਾ ਵੋਟਰ ਗ਼ੈਰ ਸਿੱਖ ਹਨ, ਜਿਨ੍ਹਾਂ ਦੇ ਨਾਂ ਨਾਲ ਕੌਰ ਜਾਂ ਸਿੰਘ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ’ਚ ਪ੍ਰਸ਼ਾਸਨ ਵੱਲੋਂ ਕਥਿਤ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ੍ਰੋਮਣੀ ਕਮੇਟੀ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਅਧੀਨ ਪੈਂਦੇ ਨੰਗਲ ਸ਼ਹਿਰ ਅਤੇ ਲਾਗਲੇ ਇਲਾਕਿਆਂ ਦੇ ਕੁੱਲ 14,115 ਵੋਟਰਾਂ ’ਚੋਂ ਕਰੀਬ 3200 ਤੋਂ ਵੱਧ ਗ਼ੈਰ ਸਿੱਖ ਹਨ। ਉਨ੍ਹਾਂ ਦੱਸਿਆ ਕਿ ਪਾਰਟ ਨੰ. 28 ਦੀਆਂ ਕੁੱਲ 862 ਵੋਟਾਂ ’ਚ 256 ਗ਼ੈਰ ਸਿੱਖ, ਪਾਰਟ ਨੰ. 31 ਮੋਜੋਵਾਲ ਖੇਤਰ ’ਚ 468 ਵਿੱਚੋਂ 90 ਗ਼ੈਰ ਸਿੱਖ, ਪਾਰਟ ਨੰ. 39 ਨਵਾਂ ਨੰਗਲ 605 ਵਿੱਚੋਂ 219, ਪਾਰਟ ਨੰ. 609 ਵਿੱਚੋਂ 142 ਵੋਟਰ ਗੈਰ ਸਿੱਖ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣ ਲਈ ਵੋਟਰ ਸਿੱਖ ਸਾਬਤ ਸੂਰਤ ਹੀ ਹੋ ਸਕਦਾ ਹੈ। ਵੋਟਰ ਫਾਰਮ ਭਰਨ ਮੌਕੇ ਹਰ ਵਿਅਕਤੀ ਦੇ ਦਸਤਾਵੇਜ਼ ਨਾਲ ਨੱਥੀ ਕਰਨਾ ਵੀ ਜ਼ਰੂਰੀ ਸੀ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਹਦਾਇਤਾਂ ਨੂੰ ਦਰਕਿਨਾਰ ਕੀਤਾ ਗਿਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਵਾਂਗ ਇਨ੍ਹਾਂ ਚੋਣਾਂ ਨੂੰ ਵੀ ਚੋਰ ਮੋਰੀ ਰਾਹੀਂ ਅਤੇ ਕੋਝੀਆਂ ਚਾਲਾਂ ਚੱਲ ਕੇ ਹਾਈਜੈਕ ਕਰਨਾ ਚਾਹੁੰਦੀ ਹੈ।
ਆਗੂਆਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਲਾਪ੍ਰਵਾਹੀ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਤਿਆਰ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਅਤੇ ਮੈਂਬਰ ਪੰਚਾਇਤ ਪਾਲੀ ਸਿੰਘ ਬਿੱਟੂ ਹਾਜ਼ਰ ਸਨ।

Advertisement

ਇਤਰਾਜ਼ਾਂ ਮਗਰੋਂ ਗ਼ੈਰ ਸਿੱਖਾਂ ਦੀਆਂ ਵੋਟਾਂ ਸੂਚੀਆਂ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ: ਐੱਸਡੀਐੱਮ

ਉਪ ਮੰਡਲ ਮੈਜਿਸਟਰੇਟ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਵੋਟਰ ਸੂਚੀਆਂ ਸਬੰਧੀ 23 ਜਨਵਰੀ ਤੱਕ ਇਤਰਾਜ਼ ਮੰਗੇ ਗਏ ਹਨ। ਆਏ ਇਤਰਾਜ਼ਾਂ ਮਗਰੋਂ ਗੈਰ ਸਿੱਖਾਂ ਦੀਆਂ ਵੋਟਾਂ ਸੂਚੀਆਂ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ।

Advertisement
Advertisement