ਸ਼੍ਰੋਮਣੀ ਅਕਾਲੀ ਦਲ ਆਜ਼ਾਦ ਵੱਲੋਂ ਉਮੀਦਵਾਰਾਂ ਦਾ ਐਲਾਨ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 27 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਨ ਲਈ ਸੂਬੇ ਦੇ 19 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਕਮੇਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਦਾਦੂਵਾਲ ਨੇ ਸਪਸ਼ਟ ਕੀਤਾ ਕਿ ਜੇਕਰ ਪਾਰਟੀ ਨੂੰ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਰਜਿਸਟਰਡ ਨਾ ਕੀਤਾ ਗਿਆ ਤਾਂ ਆਜ਼ਾਦ ਚੋਣ ਲੜੀ ਜਾਵੇਗੀ। ਪਾਰਟੀ ਪ੍ਰਧਾਨ ਨੇ ਦੱਸਿਆ ਕਿ ਵਾਰਡ ਨੰਬਰ 1 ਕਾਲਕਾ ਤੋਂ ਗੁਰਮੀਤ ਸਿੰਘ ਮੀਤਾ ਰਾਮਸਰ, ਵਾਰਡ ਨੰ: 2 ਪੰਚਕੂਲਾ ਤੋਂ ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ, ਵਾਰਡ ਨੰ: 3 ਨਰਾਇਣਗੜ੍ਹ ਤੋਂ ਢਾਡੀ ਲਖਵਿੰਦਰ ਸਿੰਘ ਪਾਰਸ, ਵਾਰਡ ਨੰ: 4 ਬਰਾੜਾ ਤੋਂ ਰਾਜਿੰਦਰ ਸਿੰਘ ਡੁਲਿਆਣਾ, ਵਾਰਡ ਨੰ 5 ਅੰਬਾਲਾ ਛਾਉਣੀ ਤੋਂ ਸੁਦਰਸ਼ਨ ਸਿੰਘ ਸਹਿਗਲ, ਵਾਰਡ ਨੰ 8 ਰਾਦੌਰ ਤੋਂ ਲਖਵਿੰਦਰ ਸਿੰਘ ਸਤਗੌਲੀ, ਵਾਰਡ ਨੰ. 9 ਜਗਾਧਰੀ ਤੋਂ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ, ਵਾਰਡ ਨੰ. 13 ਸ਼ਾਹਬਾਦ ਤੋਂ ਬੇਅੰਤ ਸਿੰਘ ਨਲਵੀ, ਵਾਰਡ ਨੰ. 21 ਕੰਗਥਲੀ ਤੋਂ ਗਿਆਨੀ ਬੂਟਾ ਸਿੰਘ ਤਰਾਲੀ, ਵਾਰਡ ਨੰ 22 ਕੈਥਲ ਤੋਂ ਸਤਿੰਦਰ ਸਿੰਘ ਮੰਟਾ ਰਸੀਦਾ, ਵਾਰਡ ਨੰ. 23 ਪਾਣੀਪਤ ਤੋਂ ਦਲਵਿੰਦਰ ਸਿੰਘ ਚੀਮਾ, ਵਾਰਡ ਨੰ. 24 ਜੀਂਦ ਤੋਂ ਬੀਬੀ ਪਰਮਿੰਦਰ ਕੌਰ, ਵਾਰਡ ਨੰ: 27 ਫਤਿਹਾਬਾਦ ਤੋਂ ਮਹਿੰਦਰ ਸਿੰਘ ਵਧਵਾ, ਵਾਰਡ ਨੰ: 28 ਰਤੀਆ ਤੋਂ ਸਵਰਨ ਸਿੰਘ ਉਮੀਦਵਾਰ ਹੋਣਗੇ।
ਜਥੇਦਾਰ ਅਸੰਧ ਵੱਲੋਂ ਬਲਜੀਤ ਸਿੰਘ ਦਾਦੂਵਾਲ ਦੇ ਨਾਂ ਦਾ ਐਲਾਨ
ਪ੍ਰੈਸ ਕਾਨਫਰੰਸ ਦੌਰਾਨ ਹੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਪਾਰਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਨਾਂਅ ਦਾ ਐਲਾਨ ਵਾਰਡ ਨੰਬਰ 35 ਕਾਲਾਂਵਾਲੀ ਤੋਂ ਉਮੀਦਵਾਰ ਵਜੋਂ ਕੀਤਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਥ ਦੀ ਸੇਵਾ ਕਰਨ ਵਾਲੇ ਜਥੇਦਾਰ ਦਾਦੂਵਾਲ ਜ਼ਰੂਰ ਚੋਣ ਲੜਨਗੇ।