ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚੋਣ ਮੁਹਿੰਮ ਆਰੰਭੀ

07:11 AM Apr 28, 2024 IST
ਚੋਣ ਪ੍ਰਚਾਰ ਦੌਰਾਨ ਸਮਰਥਕਾਂ ਨਾਲ ਰਾਜਜਤਿੰਦਰ ਸਿੰਘ। - ਫੋਟੋ:-ਟੱਕਰ

ਮਾਛੀਵਾੜਾ: ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਾਜਜਤਿੰਦਰ ਸਿੰਘ ਨੇ ਅੱਜ ਮਾਛੀਵਾੜਾ ਵਿੱਚ ਚੋਣ ਮੁਹਿੰਮ ਆਰੰਭੀ। ਇਸ ਤਹਿਤ ਉਨ੍ਹਾਂ ਗੋਬਿੰਦ ਨਗਰ ਵਿਚ ਮੀਟਿੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਰਾਜਜਤਿੰਦਰ ਸਿੰਘ ਨੇ ਕਿਹਾ ਕਿ ਅੱਜ ਕੇਂਦਰ ਅਤੇ ‘ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਉਦੇਸ਼ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾ ਕੇ ਸੂਬੇ ਨੂੰ ਖੁਸ਼ਹਾਲ ਬਣਾਉਣਾ ਹੈ। ਇਸ ਮੌਕੇ ਮਨਜੀਤ ਸਿੰਘ ਗੜ੍ਹੀ, ਹਰਪ੍ਰੀਤ ਸਿੰਘ ਭਰਥਲਾ, ਰਾਮ ਗੋਪਾਲ ਦੌਲਤਪੁਰ, ਸੰਤੋਖ ਸਿੰਘ, ਕਸ਼ਮੀਰ ਸਿੰਘ, ਪਰਮਿੰਦਰ ਸਿੰਘ ਨਾਨੋਵਾਲ ਤੇ ਲਾਲੀ ਲੁਬਾਣਗੜ੍ਹ ਵੀ ਮੌਜੂਦ ਸਨ।-ਪੱਤਰ ਪ੍ਰੇਰਕ

Advertisement

Advertisement
Advertisement