ਸਿਆਸੀ ਬਾਜ਼ੀ ਪਲਟਣ ਮਗਰੋਂ ਸ਼ਿੰਦੇ ਵੱਲੋਂ ਸ਼ਿਵ ਸੈਨਾ ਆਗੂਆਂ ਨਾਲ ਮੀਟਿੰਗ
ਮੁੰਬੲੀ, 3 ਜੁਲਾੲੀ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਨੌਂ ਐੱਨਸੀਪੀ ਵਿਧਾਇਕਾਂ ਦੇ ਸਰਕਾਰ ਵਿੱਚ ਸ਼ਾਮਲ ਹੋਣ ਮਗਰੋਂ ਬਦਲੇ ਸਿਅਾਸੀ ਸਮੀਕਰਨ ਕਾਰਨ ਆਪਣੇ ਸ਼ਿਵ ਸੈਨਾ ਵਿਧਾਇਕਾਂ ਤੇ ਕਾਰਕੁਨਾਂ ਨਾਲ ਸਮਾਂ ਬਿਤਾ ਕੇ ੳੁਨ੍ਹਾਂ ਦੀ ਬੇਚੈਨੀ ਘੱਟ ਕਰਨ ਦੀ ਕੋਸ਼ਿਸ਼ ਕੀਤੀ। ਸਾਬਕਾ ਮੁੱਖ ਮੰਤਰੀ ੳੂਧਵ ਠਾਕਰੇ ਖ਼ਿਲਾਫ਼ ਬਗ਼ਾਵਤ ਤੇ ਪਾਰਟੀ ਵਿੱਚ ਫੁੱਟ ਪਾੳੁਣ ਦੇ ਮਾਮਲੇ ਵਿੱਚ ਸ਼ਿਵ ਸੈਨਾ ਵਿਧਾਇਕ ਅਯੋਗ ਠਹਿਰਾਏ ਜਾਣ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਜੂਨ ਵਿੱਚ ਸ਼ਿੰਦੇ ਦੀ ਬਗ਼ਾਵਤ ਮਗਰੋਂ ੳੂਧਵ ਠਾਕਰੇ ਸਰਕਾਰ ਡਿੱਗਣ ਦੇ ਕਾਰਨਾਂ ਵਿੱਚ ਇੱਕ ਵਜ੍ਹਾ ਇਹ ਵੀ ਦੱਸੀ ਗੲੀ ਸੀ ਕਿ ਐੱਨਸੀਪੀ ਦਾ ਮਹਾ ਵਿਕਾਸ ਅਗਾਡ਼ੀ (ਐੱਮਵੀਏ) ਗੱਠਜੋਡ਼ ਵਿੱਚ ਦਬਦਬਾ ਵਧ ਰਿਹਾ ਹੈ।
ਥਾਣੇ ਵਿੱਚ ਅੱਜ ਗੁਰੂ ਪੁਰਨਿਮਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਮਗਰੋਂ ਸ਼ਿੰਦੇ ਨੇ ਆਪਣੇ ਪਾਰਟੀ ਵਿਧਾਇਕਾਂ ਤੇ ਕਾਰਕੁਨਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਥਾਣੇ ਵਿੱਚ ਆਪਣੇ ਗੁਰੂ ਅਨੰਦ ਦੀਘੇ ਅਤੇ ਸ਼ਿਵ ਸੈਨਾ ਸੰਸਥਾਪਕ ਮਰਹੂਮ ਬਾਲ ਠਾਕਰੇ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕੲੀ ਕੈਬਨਿਟ ਮੰਤਰੀ ਵੀ ਮੌਜੂਦ ਸਨ। ਸ਼ਿੰਦੇ ਦੀ ਅਗਵਾੲੀ ਵਾਲੀ ਸ਼ਿਵ ਸੈਨਾ ਦੇ ਇੱਕ ਆਗੂ ਨੇ ਕਿਹਾ, ‘‘ਅਸੀਂ ਆਪਣੇ ਰੋਸ ਅਤੇ ਫ਼ਿਕਰਾਂ ਬਾਰੇ ਮੁੱਖ ਮੰਤਰੀ ਸ਼ਿੰਦੇ ਨੂੰ ਜਾਣੂੰ ਕਰਵਾ ਦਿੱਤਾ ਹੈ ਕਿ ਐੱਨਸੀਪੀ ਸਰਕਾਰ ਵਿੱਚ ਸ਼ਾਮਲ ਹੋ ਗੲੀ ਹੈ। ਇਸ ਦੇ ਆਗੂਆਂ ਦੀ ਸੀਨੀਆਰਤਾ ਦੇ ਮੱਦੇਨਜ਼ਰ ੳੁਨ੍ਹਾਂ ਨੂੰ ਜ਼ਿਆਦਾਤਰ ਵੱਡੇ ਵਿਭਾਗ ਮਿਲਣਗੇ, ਜੋ ਸਾਡੇ ਲੲੀ ਚਿੰਤਾ ਦਾ ਵਿਸ਼ਾ ਹੈ।’’
ੳੁਨ੍ਹਾਂ ਕਿਹਾ, ‘‘ਇਹੀ ਕਾਰਨ ਹੈ ਕਿ ਇੱਕ ਸਾਲ ਪਹਿਲਾਂ ਅਸੀਂ ਆਪਣੇ ਆਗੂ ੳੂਧਵ ਠਾਕਰੇ ਖ਼ਿਲਾਫ਼ ਬਗ਼ਾਵਤ ਕਰ ਕੇ ਸ਼ਿੰਦੇ ਨਾਲ ਜਾਣ ਦਾ ਫ਼ੈਸਲਾ ਕੀਤਾ ਸੀ। ਜੇਕਰ ਇਸ ਵਾਰ ਵੀ ਅਜਿਹਾ ਸਲੂਕ ਹੋਇਆ ਤਾਂ ਸਾਨੂੰ ਮੁਡ਼ ਚੋਣਾਂ ਜਿੱਤਣ ਲੲੀ ਸੰਘਰਸ਼ ਕਰਨਾ ਪਵੇਗਾ।’’ -ਪੀਟੀਆੲੀ