ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਿੰਦੇ, ਫੜਨਵੀਸ ਤੇ ਅਜੀਤ ਪਵਾਰ ਵੱਲੋਂ ਸੀਟਾਂ ਦੀ ਵੰਡ ’ਤੇ ਚਰਚਾ

08:41 AM Sep 02, 2024 IST

ਮੁੰਬਈ, 1 ਸਤੰਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀਆਂ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨੇ ਨਾਗਪੁਰ ਵਿਚ ਆਗਾਮੀ ਅਸੈਂਬਲੀ ਚੋਣਾਂ ’ਚ ਸੀਟਾਂ ਦੀ ਵੰਡ ਬਾਰੇ ਵਿਚਾਰ ਚਰਚਾ ਕੀਤੀ। ਮਹਾਰਾਸ਼ਟਰ ਅਸੈਂਬਲੀ ਲਈ ਅਕਤੂਬਰ-ਨਵੰਬਰ ਵਿਚ ਚੋਣਾਂ ਹੋਣ ਦੇ ਆਸਾਰ ਹਨ। ਭਾਜਪਾ ਵਿਚਲੇ ਸੂਤਰਾਂ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਹੋਈ ਬੈਠਕ ਤਿੰਨ ਘੰਟੇ ਦੇ ਕਰੀਬ ਚੱਲੀ। ਸੂਤਰਾਂ ਨੇ ਕਿਹਾ, ‘‘ਭਲਕ ਦੀ ਬੈਠਕ ਦੋ-ਤਿੰਨ ਗੇੜਾਂ ਤਹਿਤ ਪਹਿਲਾਂ ਹੋਈਆਂ ਮੀਟਿੰਗਾਂ ਦੀ ਤਰਜ਼ ’ਤੇ ਹੀ ਹੋਈ। ਸੀਟਾਂ ਦੀ ਵੰਡ ਬਾਰੇ ਆਖਰੀ ਫੈਸਲਾ ਅਗਲੀਆਂ ਦੋ ਜਾਂ ਤਿੰਨ ਬੈਠਕਾਂ ਵਿਚ ਸਿਰੇ ਚੜ੍ਹੇਗਾ।’’ ਐੱਨਸੀਪੀ ਵਿਚਲੇ ਸੂਤਰਾਂ ਨੇ ਕਿਹਾ ਕਿ 173 ਸੀਟਾਂ ’ਤੇ ਸਹਿਮਤੀ ਬਣ ਗਈ ਹੈ, ਜਿਸ ਵਿਚੋਂ ਮੋਟਾ ਹਿੱਸਾ ਭਾਜਪਾ ਨੂੰ ਮਿਲਿਆ ਹੈ ਤੇ ਬਾਕੀ ਬਚਦੀਆਂ ਸੀਟਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਪਾਰਟੀ ਦੇ ਹਿੱਸੇ ਆਈਆਂ ਹਨ। ਸੂਤਰਾਂ ਨੇ ਕਿਹਾ ਕਿ ਬਾਕੀ ਬਚਦੀਆਂ 115 ਸੀਟਾਂ ਬਾਰੇ ਵੀ ਜਲਦੀ ਹੀ ਮਹਾਰਾਸ਼ਟਰ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਵਾਨਕੁਲੇ, ਮੁੱਖ ਮੰਤਰੀ ਸ਼ਿੰਦੇ ਤੇ ਸੀਨੀਅਰ ਐੱਨਸੀਪੀ ਆਗੂ ਸੁਨੀਲ ਤਤਕਰੇ ਤੇ ਪ੍ਰਫੁੱਲ ਪਟੇਲ ਦੀ ਬੈਠਕ ਵਿਚ ਫੈਸਲਾ ਲਿਆ ਜਾਵੇਗਾ। -ਪੀਟੀਆਈ

Advertisement

Advertisement