For the best experience, open
https://m.punjabitribuneonline.com
on your mobile browser.
Advertisement

‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਟੀਜ਼ਰ ਜਾਰੀ

07:46 AM Apr 06, 2024 IST
‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਟੀਜ਼ਰ ਜਾਰੀ
Advertisement

ਮੁੰਬਈ: ਅਦਾਕਾਰ ਗਿੱਪੀ ਗਰੇਵਾਲ, ਉਸ ਦੇ ਪੁੱਤਰ ਸ਼ਿੰਦਾ ਅਤੇ ਹਿਨਾ ਖਾਨ ਦੀ ਫ਼ਿਲਮ ‘ਸ਼ਿੰਦਾ-ਸ਼ਿੰਦਾ ਨੋ ਪਾਪਾ’ ਦਾ ਅੱਜ ਟੀਜ਼ਰ ਜਾਰੀ ਕੀਤਾ ਗਿਆ। ਇਹ ਪਰਿਵਾਰਕ ਮਨੋਰੰਜਨ ਫਿਲਮ ਹੈ ਜਿਸ ਦੀ ਕਹਾਣੀ ਸ਼ਰਾਰਤੀ ਪੁੱਤ ਤੇ ਪਿਓ ਦੇ ਆਲੇ-ਦੁਆਲੇ ਘੁੰਮਦੀ ਹੈ। ‘ਬਿੱਗ ਬੌਸ ਸੀਜ਼ਨ-11’ ਦੀ ਮੁਕਾਬਲੇਬਾਜ਼ ਹਿਨਾ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਸ਼ਿੰਦਾ ਗਰੇਵਾਲ ‘ਕੈਰੀ ਆਨ ਜੱਟਾ 3’ ਤੋਂ ਬਾਅਦ ਇਸ ਫਿਲਮ ਵਿੱਚ ਨਜ਼ਰ ਆਵੇਗਾ। ਫਿਲਮ ਦਾ 54 ਸੈਕਿੰਡ ਦਾ ਟੀਜ਼ਰ ਸ਼ੁਦਾਈ ਪਿਉ-ਪੁੱਤਰ ’ਤੇ ਕੇਂਦਰਿਤ ਹੈ। ਪਿਓ-ਪੁੱਤ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਆਪਣੀ ਨੋਕ-ਝੋਕ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਲਈ ਤਿਆਰ ਹੈ। ਇਸ ਫਿਲਮ ਵਿੱਚ ਪਿਓ-ਪੁੱਤ ਦੀ ਮਜ਼ੇਦਾਰ ਜੁਗਲਬੰਦੀ ਨੂੰ ਦੇਸੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਗਿੱਪੀ ਨੇ ਕਿਹਾ ਕਿ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਫਿਲਮ ਦੇ ਨਿਰਦੇਸ਼ਕ ਅਮਰਪ੍ਰੀਤ ਸਿੰਘ ਜੀਐੱਸ ਛਾਬੜਾ ਨੇ ਕਿਹਾ, ‘‘ਸਭ ਤੋਂ ਵੱਡੇ ਸਟਾਰ, ਗਿੱਪੀ ਅਤੇ ਸਾਰੇਗਾਮਾ ਤੇ ਹੰਬਲ ਮੋਸ਼ਨ ਪਿਕਚਰਜ਼ ਦੀਆਂ ਟੀਮਾਂ ਨਾਲ ਕੰਮ ਕਰਨਾ ਬਹੁਤ ਮਾਣ ਵਾਲੀ ਗੱਲ ਹੈ।’’ ਇਹ ਫਿਲਮ 10 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×