ਸ਼ਿਲਪਾ ਸ਼ੈੱਟੀ ਨੇ ਨਵਾਂ ਹੁਨਰ ਸਿੱਖਿਆ
ਮੁੰਬਈ:
ਬੌਲੀਵੁੱਡ ਅਦਾਕਾਰਾ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਨ੍ਹਾਂ ਪਲਾਂ ਨੂੰ ਮਾਣਨ ਦੀਆਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕੀਤੀਆਂ ਹਨ ਜਿਸ ਵਿਚ ਅਦਾਕਾਰਾ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿੱਚੋਂ ਇਕ ਤਸਵੀਰ ਵਿੱਚ ਸ਼ਿਲਪਾ ਜੈੱਟ ਸਕੀਅ ਦੀ ਸਵਾਰੀ ਕਰਦੀ, ਦੂਜੀ ਵਿੱਚ ਸੂਸ਼ੀ ਬਣਾਉਂਦੀ ਤੇ ਇਕ ਹੋਰ ਵਿੱਚ ਪਣਡੁੱਬੀ ਵਿੱਚ ਸਮੁੰਦਰ ਦੇ ਹੇਠਾਂ ਜਾਂਦੀ ਦਿਖਾਈ ਦੇ ਰਹੀ ਹੈ। ਉਸ ਨੇ ਇਨ੍ਹਾਂ ਤਸਵੀਰਾਂ ਨਾਲ ਕੈਪਸ਼ਨ ਵੀ ਲਿਖੀ ਹੈ ਜਿਸ ਵਿੱਚ ਉਸ ਨੇ ਲਿਖਿਆ, ‘ਪ੍ਰੇਰਨਾਦਾਇਕ ਸੋਮਵਾਰ, ਅੱਜ ਬਹੁਤ ਕੁਝ ਸਿੱਖਿਆ। ਪਹਿਲਾਂ ਸੀ ‘ਜੈੱਟ ਸਕੀਅ’ ਕਿਉਂਕਿ ਮੈਂ ਡਰ ਕਾਰਨ ਜ਼ਮੀਨ ’ਤੇ ਗੱਡੀ ਨਹੀਂ ਚਲਾ ਸਕਦੀ, ਮੈਂ ਸੋਚਿਆ, ਕਿਉਂ ਨਾ ਇਸ ਦੀ ਬਜਾਏ ਲਹਿਰਾਂ ਦੀ ਸਵਾਰੀ ਕੀਤੀ ਜਾਵੇ? ਮੇਰੇ ਇੰਸਟਰੱਕਟਰ ਵੱਲੋਂ ਠਰ੍ਹੰਮਾ ਰੱਖਣ ਲਈ ਬਹੁਤ ਬਹੁਤ ਧੰਨਵਾਦ @ਓਨਲੀ ਰਾਜ ਕੁੰਦਰਾ 2) ਪਣਡੁੱਬੀ ਲਈ ਬਹਾਦਰੀ ਕਿਉਂਕਿ ਮੈਨੂੰ ਤੈਰਨਾ ਨਹੀਂ ਆਉਂਦਾ, ਇਹ ਸਮੁੰਦਰ ਦੀ ਡੂੰਘਾਈ ਨੂੰ ਨਾਪਣ ਦਾ ਸਭ ਤੋਂ ਵਧੀਆ ਤਰੀਕਾ ਸੀ, ਸ਼ਾਨਦਾਰ! 3. ਸੂਸ਼ੀ ਬਣਾਉਣ ਵਾਲੀ ਕਲਾਸ। ਇਹ ਸੱਚਮੁੱਚ ਇੱਕ ਕਲਾ ਹੈ। ਉਸ ਨੇ ਅੱਗੇ ਕਿਹਾ, ‘ਜ਼ਿੰਦਗੀ ਵਿੱਚ ਕੁਝ ਵੀ ਆਸਾਨ ਨਹੀਂ ਹੁੰਦਾ, ਤੁਹਾਨੂੰ ਮੌਕਾ ਆਉਣ ’ਤੇ ਇੱਕ ਨਵਾਂ ਹੁਨਰ ਸਿੱਖਣ ਲਈ ਤਿਆਰ ਹੋਣਾ ਚਾਹੀਦਾ ਹੈ ਤੇ ਇਸ ਤਜਰਬੇ ਦਾ ਆਨੰਦ ਮਾਣੋ।’ ਸ਼ਿਲਪਾ ਨੇ ਇਹ ਟੂਰ ਕਰਵਾਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੀ ਫਿਟਨੈਸ ਦੇ ਗੁਰ ਸਾਂਝੇ ਕੀਤੇ ਸਨ। -ਆਈਏਐੱਨਐੱਸ