For the best experience, open
https://m.punjabitribuneonline.com
on your mobile browser.
Advertisement

Shikhar Dhawan Memoir: ਸ਼ਿਖਰ ਧਵਨ ਵੱਲੋਂ ਲੇਖਕ ਵਜੋਂ ਪਾਰੀ ਦੀ ਸ਼ੁਰੂਆਤ, ਯਾਦਾਂ ਦੀ ਕਿਤਾਬ ਲਿਖੀ

04:29 PM Jun 26, 2025 IST
shikhar dhawan memoir  ਸ਼ਿਖਰ ਧਵਨ ਵੱਲੋਂ ਲੇਖਕ ਵਜੋਂ ਪਾਰੀ ਦੀ ਸ਼ੁਰੂਆਤ  ਯਾਦਾਂ ਦੀ ਕਿਤਾਬ ਲਿਖੀ
Advertisement

ਨਵੀਂ ਦਿੱਲੀ, 26 ਜੂਨ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀਆਂ ਯਾਦਾਂ ਨੂੰ ਕਿਤਾਬੀ ਰੂਪ ਵਿਚ ਲੈ ਕੇ ਆਏ ਹਨ ਜਿਸ ਵਿੱਚ ਉਨ੍ਹਾਂ ਆਪਣੀਆਂ ਬਹੁਤ ਸਾਰੀਆਂ ਯਾਦਾਂ ਨੂੰ ਜੱਗਜ਼ਾਹਰ ਕੀਤਾ ਹੈ - ਆਪਣੇ ਰਿਸ਼ਤਿਆਂ ਤੋਂ ਲੈ ਕੇ ਦੋਸਤੀ ਤੱਕ, ਆਪਣੇ ਆਲੇ ਦੁਆਲੇ ਦੇ ਸਾਰੇ ਵਿਵਾਦਾਂ ਤੱਕ, ਭਾਵੇਂ ਉਹ ਮੈਦਾਨ ਤੋਂ ਬਾਹਰ ਦੇ ਹੋਣ ਜਾਂ ਮੈਦਾਨ ਦੇ।
ਧਵਨ ਨੇ ਆਪਣੀ ਕਿਤਾਬ ‘ਦਿ ਵਨ: ਕ੍ਰਿਕਟ, ਮਾਈ ਲਾਈਫ ਐਂਡ ਮੋਰ’ ਬਾਰੇ ਕਿਹਾ, "ਕ੍ਰਿਕਟ ਨੇ ਮੈਨੂੰ ਮਕਸਦ ਦਿੱਤਾ, ਪਰ ਇਹ ਉਚਾਈਆਂ, ਗਿਰਾਵਟ ਅਤੇ ਖ਼ਾਮੋਸ਼ ਪਲਾਂ ਵਾਲਾ ਸਫ਼ਰ ਸੀ, ਜਿਸਨੇ ਮੈਨੂੰ ਸੱਚਮੁੱਚ ਇੱਕ ਆਦਮੀ ਵਜੋਂ ਆਕਾਰ ਦਿੱਤਾ, ਜੋ ਮੈਂ ਅੱਜ ਹਾਂ। ਮੈਂ ਦਿਲ ਤੋਂ ਉਹ ਯਾਤਰਾ ਸਾਂਝੀ ਕਰ ਰਿਹਾ ਹਾਂ - ਬਿਲਕਬਲ ਹੂ-ਬ-ਹੂ, ਇਮਾਨਦਾਰ ਅਤੇ ਬੇਦਾਗ਼ ਰੂਪ ਵਿਚ।"
ਕਿਤਾਬ ਦੇ ਪ੍ਰਕਾਸ਼ਕ ਹਾਰਪਰਕੋਲਿਨਜ਼ ਇੰਡੀਆ (HarperCollins India) ਨੇ ਕਿਹਾ, "ਸਪਸ਼ਟਤਾ ਅਤੇ ਇਮਾਨਦਾਰੀ ਨਾਲ ਲਿਖਿਆ ਇਹ ਯਾਦਨਾਮਾ 'ਦਿ ਵਨ' ਸ਼ਿਖਰ ਧਵਨ ਦੀ ਅੰਦਰੂਨੀ ਮਨਬਚਨੀ ਅਤੇ ਉਨ੍ਹਾਂ ਸਾਰੀਆਂ ਕਮਜ਼ੋਰੀਆਂ ਦੀ ਇੱਕ ਬੇਮਿਸਾਲ ਝਲਕ ਪੇਸ਼ ਕਰਦਾ ਹੈ, ਜਿਨ੍ਹਾਂ ਨੇ ਉਸ ਨੂੰ ਅੱਜ ਦੇ ਚੈਂਪੀਅਨ ਕ੍ਰਿਕਟਰ ਅਤੇ ਸੰਵੇਦਨਸ਼ੀਲ ਇਨਸਾਨ ਦੇ ਰੂਪ ਵਿੱਚ ਢਾਲਿਆ ਹੈ।"
ਹਾਰਪਰ ਕੋਲਿਨਜ਼ ਇੰਡੀਆ ਦੇ ਪ੍ਰਕਾਸ਼ਕ ਸਚਿਨ ਸ਼ਰਮਾ ਨੇ ਕਿਹਾ, "ਸ਼ਿਖਰ ਧਵਨ ਨੇ ਮੈਦਾਨ ਦੇ ਅੰਦਰ ਅਤੇ ਬਾਹਰ ਇੱਕ ਸ਼ਾਨਦਾਰ ਜ਼ਿੰਦਗੀ ਬਤੀਤ ਕੀਤੀ ਹੈ। ਇਸ ਬੇਮਿਸਾਲ ਯਾਦਨਾਮੇ ਵਿੱਚ, ਸ਼ਿਖਰ ਨੇ ਆਪਣੀ ਜ਼ਿੰਦਗੀ, ਕ੍ਰਿਕਟ, ਰਿਸ਼ਤਿਆਂ ਅਤੇ ਹਰ ਉਸ ਕਰਵਬਾਲ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਜਿਸਦਾ ਉਸਨੇ ਸਾਹਮਣਾ ਕੀਤਾ ਅਤੇ ਮਜ਼ਬੂਤ ​​ਹੋ ਕੇ ਉਭਰਿਆ।" ਧਵਨ ਨੇ ਵਿਕਟਕੀਪਰ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਇੱਕ ਸਲਾਮੀ ਬੱਲੇਬਾਜ਼ ਬਣ ਗਿਆ। ਉਸ ਨੇ ਭਾਰਤ ਲਈ 34 ਟੈਸਟ ਖੇਡੇ ਜਿਨ੍ਹਾਂ ਵਿੱਚ 2315 ਦੌੜਾਂ ਬਣਾਈਆਂ, 167 ਵਨਡੇ ਖੇਡ ਕੇ 6793 ਦੌੜਾਂ ਅਤੇ 68 ਟੀ-20 ਮੈਚ ਖੇਡ ਕੇ 1759 ਦੌੜਾਂ ਬਣਾਈਆਂ। -ਪੀਟੀਆਈ

Advertisement

Advertisement
Advertisement
Advertisement
Author Image

Balwinder Singh Sipray

View all posts

Advertisement