For the best experience, open
https://m.punjabitribuneonline.com
on your mobile browser.
Advertisement

ਰੋਡ ਸ਼ੋਅ ਕਰਕੇ ਸ਼ੈਰੀ ਕਲਸੀ ਦੀ ਚੋਣ ਮੁਹਿੰਮ ਭਖਾਈ

07:42 AM May 16, 2024 IST
ਰੋਡ ਸ਼ੋਅ ਕਰਕੇ ਸ਼ੈਰੀ ਕਲਸੀ ਦੀ ਚੋਣ ਮੁਹਿੰਮ ਭਖਾਈ
ਰੋਡ ਸ਼ੋਅ ਦੌਰਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਸਵਾਗਤ ਕਰਦੇ ਹੋਏ ਲੋਕ।
Advertisement

ਐਨ.ਪੀ. ਧਵਨ
ਪਠਾਨਕੋਟ, 15 ਮਈ
ਵਿਧਾਨ ਸਭਾ ਹਲਕਾ ਭੋਆ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਸਵਰਨ ਸਲਾਰੀਆ ਅਤੇ ਸ਼ੈਰੀ ਕਲਸੀ ਦੀ ਪਤਨੀ ਰਾਜਵੀਰ ਕੌਰ ਦੀ ਅਗਵਾਈ ਹੇਠ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਹਲਕਾ ਭੋਆ ਦੇ ਪਿੰਡ ਛੋੜੀਆਂ ਦੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਕਥਲੌਰ ਅੱਡਾ, ਕੋਹਲੀਆਂ, ਜੈਨਪੁਰ, ਦਤਿਆਲ, ਸ਼ੇਖੂਪੁਰ ਮਝੀਰੀ, ਮਝੀਰੀ ਰਾਜਪੂਤਾਂ, ਪਹਾੜੀਪੁਰ, ਫਰਵਾਲ, ਬਸਾਊ ਬਾੜਵਾਂ, ਆਦਮ ਬਾੜਵਾਂ, ਗਾਜ਼ੀ ਬਾੜਵਾਂ, ਕਾਸ਼ੀ ਬਾੜਵਾਂ, ਉਦੀਪੁਰ ਐਮਾਂ, ਫਤੋਚੱਕ, ਬਮਿਆਲ, ਖੋਜਕੀ ਚੱਕ, ਕੋਟ ਭੱਟੀਆਂ, ਕੋਟਲੀ ਜਵਾਹਰ, ਬਲੋਤਰ, ਦਨਵਾਲ, ਪਲਾਹ, ਟੀਂਡਾ, ਸਕੋਲ, ਸਿੰਬਲ, ਮਨਵਾਲ, ਕੋਠੇ ਮਨਵਾਲ, ਮੀਰਚੱਕ, ਸਮਰਾਲਾ, ਮੁੱਠੀ, ਭੱਖੜੀ, ਜਨਿਆਲ, ਰਮਕਾਲਵਾਂ, ਨੱਕੀਆਂ, ਨੜੋਲੀ, ਐਮਾਂ ਸੈਦਾਂ, ਮਸਤਪੁਰ, ਘੇਰ, ਰਤੜਵਾਂ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਨਰੋਟ ਜੈਮਲ ਸਿੰਘ ਵਿੱਚ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਲੋਕਾਂ ਨੇ ਰਾਹ ਵਿੱਚ ਜਗ੍ਹਾ-ਜਗ੍ਹਾ ਫੁੱਲਾਂ ਦੀ ਵਰਖਾ ਕਰਕੇ ਆਗੂਆਂ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦੇ ਨੂੰ ਹੋਰ ਅਮੀਰ ਕਰ ਰਹੇ ਹਨ ਜਦ ਕਿ ਅਤਿ ਦੀ ਮਹਿੰਗਾਈ ਨਾਲ ਗਰੀਬ ਸੜਕਾਂ ’ਤੇ ਆਉਣ ਲਈ ਮਜਬੂਰ ਹੋ ਗਿਆ ਹੈ। ਗਰੀਬਾਂ ਦੀ ਅੰਨ੍ਹੀ ਲੁੱਟ ਕਰਕੇ ਅਮੀਰਾਂ ਨੂੰ ਮੋਦੀ ਵੱਲੋਂ ਸ਼ਾਹ ਬਣਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਬੇਰੁਜ਼ਗਾਰੀ ਨਾਲ ਦੇਸ਼ ਦੇ ਕਿਸਾਨ ਅਤੇ ਨੌਜਵਾਨ ਸੜਕਾਂ ’ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਇਸ ਕਰਕੇ ਕੇਂਦਰ ਵਿੱਚ ਮੋਦੀ ਦੀ ਸਰਕਾਰ ਨੂੰ ਉਖਾੜ ਸੁੱਟਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਫਲ ਬਣਾਇਆ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×