For the best experience, open
https://m.punjabitribuneonline.com
on your mobile browser.
Advertisement

ਸ਼ੇਰ-ਏ-ਪੰਜਾਬ ਅਕਾਲੀ ਦਲ ਨੇ ਅਹੁਦੇਦਾਰਾਂ ਦੀ ਸੂਚੀ ਐਲਾਨੀ

09:20 AM Mar 03, 2024 IST
ਸ਼ੇਰ ਏ ਪੰਜਾਬ ਅਕਾਲੀ ਦਲ ਨੇ ਅਹੁਦੇਦਾਰਾਂ ਦੀ ਸੂਚੀ ਐਲਾਨੀ
ਬਠਿੰਡਾ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ।
Advertisement

ਪੱਤਰ ਪ੍ਰੇਰਕ
ਬਠਿੰਡਾ, 2 ਮਾਰਚ
ਪਿਛਲੇ ਦਿਨਾਂ ਵਿਚ ਚਾਰ ਪਾਰਟੀਆ ਵੱਲੋਂ ਨਵੇਂ ਬਣਾਏ ਗਏ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਹ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਫਿਰੋਜ਼ਪੁਰ ਨੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਪਾਰਟੀ ਦੇ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਅੱਜ ਪਾਰਟੀ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ੇਰ-ਏ-ਪੰਜਾਬ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਲਈ ਯਤਨ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ 13 ਮਾਰਚ ਨੂੰ ਫਿਰੋਜ਼ਪੁਰ ਵਿਚ ਗ਼ਰੀਬਾਂ ਅਤੇ ਆਰਥਿਕ ਮਾਮਲਿਆਂ ’ਤੇ ਭਾਈ ਲਾਲੋ ਕਾਨਫਰੰਸ ਕੀਤੀ ਜਾਵੇਗੀ। ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੀ ਰਿਹਾਈ ਲਈ ਲਾਏ ਮੋਰਚੇ ਦੀ ਹਮਾਇਤ ਅਤੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ। ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ।
ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਚੰਡੀਗੜ੍ਹ, ਮੀਤ ਪ੍ਰਧਾਨ ਬਹਾਦੁਰ ਸਿੰਘ ਰਾਹੋ, ਜਸਵਿੰਦਰ ਸਿੰਘ ਘੋਲੀਆ, ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ, ਸਰਬਜੀਤ ਸਿੰਘ ਅਲਾਲ, ਕਰਮਜੀਤ ਸਿੰਘ ਕਪੂਰਥਲਾ, ਐਡਵੋਕੇਟ ਵਰਿੰਦਰ ਕੁਮਾਰ ਖਾਰਾ, ਖ਼ਜ਼ਾਨਚੀ ਤਰੁਣ ਕੁਮਾਰ ਬਾਵਾ, ਜਥੇਬੰਦਕ ਸਕੱਤਰ ਗੁਰਲਾਲ ਸਿੰਘ ਜਲਾਲਾਬਾਦ, ਸਲਾਹਕਾਰ ਸੂਰਤ ਸਿੰਘ ਖ਼ਾਲਸਾ, ਧਾਰਮਿਕ ਵਿੰਗ ਦੇ ਕਨਵੀਨਰ ਬਾਬਾ ਚਮਕੌਰ ਸਿੰਘ ਭਾਈਰੂਪਾ, ਵਰਕਿੰਗ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਮਹਿਰਾਜ, ਦਲਜੀਤ ਸਿੰਘ ਸਰਪੰਚ ਧੂਰਕੋਟ, ਜਥੇਦਾਰ ਕਰੌੜ ਸਿੰਘ ਤਲਵੰਡੀ, ਸਵਰਨ ਸਿੰਘ ਫਾਜ਼ਿਲਕਾ, ਹਰਕੀਰਤ ਸਿੰਘ ਰਾਣਾ, ਜਥੇਦਾਰ ਗੁਰਮੀਤ ਸਿੰਘ ਰਣੀਆ, ਗੁਰਸੇਵਕ ਸਿੰਘ ਧੂਰਕੋਟ, ਅੱਛਰ ਸਿੰਘ ਹਮੀਦੀ, ਸਤਵੰਤ ਸਿੰਘ ਮਾਣਕ, ਬਾਬਾ ਗੁਰਮੀਤ ਸਿੰਘ ਫਿਰੋਜ਼ਪੁਰ, ਨੰਦ ਸਿੰਘ ਪਟਿਆਲਾ, ਗੁਰਮੀਤ ਸਿੰਘ ਬੱਜੋਆਣਾ, ਇੰਦਰਜੀਤ ਸਿੰਘ ਨਵਾਂਸ਼ਹਿਰ, ਅਮਨਦੀਪ ਸਿੰਘ ਜਲੰਧਰ, ਸਰਬਜੀਤ ਸਿੰਘ ਆਨੰਦਪੁਰ ਸਾਹਿਬ, ਪਰਮਜੀਤ ਸਿੰਘ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਲਹੌਰੀਆ, ਦਿਲਜੀਤ ਸਿੰਘ ਲੁਧਿਆਣਾ ਆਦਿ ਦੇ ਨਾਮ ਸ਼ਾਮਲ ਹਨ।

Advertisement

Advertisement
Author Image

Advertisement
Advertisement
×