ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਇਲਾਕੇ ਵਿੱਚ ਗੋਲਾਬਾਰੀ; 25 ਹਲਾਕ

07:13 AM Jan 22, 2024 IST

ਕੀਵ, 21 ਜਨਵਰੀ
ਰੂਸ ਦੇ ਕਬਜ਼ੇ ਵਾਲੇ ਯੂਕਰੇਨੀ ਸ਼ਹਿਰ ਦੋਨੇਤਸਕ ਦੇ ਬਾਹਰਵਾਰ ਪੈਂਦੇ ਇਲਾਕੇ ਦੇ ਬਾਜ਼ਾਰ ’ਚ ਗੋਲਾਬਾਰੀ ਦੌਰਾਨ 25 ਵਿਅਕਤੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ’ਚ 20 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।
ਦੋਨੇਤਸਕ ਵਿੱਚ ਰੂਸ ਵੱਲੋਂ ਨਿਯੁਕਤ ਕੀਤੇ ਗਏ ਸਿਖਰਲੇ ਅਧਿਕਾਰੀ ਡੇਨਿਸ ਪੁਸ਼ੀਲਿਨ ਨੇ ਦਾਅਵਾ ਕੀਤਾ ਕਿ ਗੋਲਾਬਾਰੀ ਯੂਕਰੇਨੀ ਫ਼ੌਜ ਵੱਲੋਂ ਕੀਤੀ ਗਈ ਸੀ। ਕੀਵ ਨੇ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਧਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਰੂਸ ਦੇ ਉਸਤ-ਲੁਗਾ ਬੰਦਰਗਾਹ ’ਤੇ ਇਕ ਰਸਾਇਣਕ ਟਰਾਂਸਪੋਰਟ ਟਰਮੀਨਲ ’ਚ ਦੋ ਧਮਾਕਿਆਂ ਮਗਰੋਂ ਅੱਗ ਲੱਗ ਗਈ। ਸਥਾਨਕ ਮੀਡੀਆ ਨੇ ਦੱਸਿਆ ਕਿ ਬੰਦਰਗਾਹ ’ਤੇ ਯੂਕਰੇਨੀ ਡਰੋਨ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਨਾਲ ਇਕ ਗੈਸ ਟੈਂਕ ’ਚ ਧਮਾਕਾ ਹੋ ਗਿਆ ਅਤੇ ਅੱਗ ਫੈਲ ਗਈ। ਰੂਸ ਸਥਿਤ ਕਿੰਗੀਸੇਪ ਜ਼ਿਲ੍ਹੇ ਦੇ ਮੁਖੀ ਯੂਰੀ ਜ਼ਾਪਲਾਤਸਕੀ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਪਰ ਜ਼ਿਲ੍ਹੇ ’ਚ ਹਾਈ ਅਲਰਟ ਰੱਖਿਆ ਗਿਆ ਹੈ। -ਏਪੀ

Advertisement

Advertisement