ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੈੱਲਰ ਮਾਲਕ ਐਸੋਸੀਏਸ਼ਨ ਨੇ ਐੱਫਸੀਆਈ ਖ਼ਿਲਾਫ਼ ਲਾਇਆ ਧਰਨਾ

09:54 AM Jun 05, 2024 IST
ਮਾਨਸਾ ਵਿਚ ਐਫਸੀਆਈ ਦੇ ਗੁਦਾਮ ਅੱਗੇ ਧਰਨਾ ਦਿੰਦੇ ਹੋਏ ਸ਼ੈਲਰ ਮਾਲਕ। -ਫੋਟੋ: ਸੁਰੇਸ਼

ਪੱਤਰ ਪ੍ਰੇਰਕ
ਮਾਨਸਾ, 4 ਜੂਨ
ਸ਼ੈੱਲਰ ਮਾਲਕ ਐਸੋਸੀਏਸ਼ਨ ਵੱਲੋਂ ਐਫਸੀਆਈ ਪ੍ਰਬੰਧਕਾਂ ਖਿਲਾਫ਼ ਮਾਨਸਾ ਵਿਚ ਧਰਨਾ ਲਾਇਆ ਗਿਆ। ਸ਼ੈਲਰ ਮਾਲਕਾਂ ਨੇ ਦੋਸ਼ ਲਾਇਆ ਕਿ ਐਫਸੀਆਈ ਵੱਲੋਂ ਚੌਲ ਨਾ ਚੁੱਕੇ ਜਾਣ ਕਾਰਨ ਇਹ ਅੰਦੋਲਨ ਆਰੰਭਿਆ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਭੁੱਖ ਹੜਤਾਲ ਵਰਗਾ ਸਖ਼ਤ ਕਦਮ ਚੁੱਕਣ ਦੇ ਨਾਲ-ਨਾਲ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।
ਸ਼ੈੱਲਰ ਮਾਲਕ ਐਸੋਸੀਏਸ਼ਨ ਮਾਨਸਾ ਦਾ ਕਹਿਣਾ ਹੈ ਕਿ ਐਫਸੀਆਈ ਦੇ ਜਨਰਲ ਮੈਨੇਜਰ ਕੋਲ ਇਸ ਮਾਮਲੇ ਨੂੰ ਉਠਾਉਣ ਦੇ ਬਾਵਜੂਦ ਅਜੇ ਤੱਕ ਕੋਈ ਭਰੋਸਾ ਨਹੀਂ ਦਿਵਾਇਆ ਗਿਆ ਹੈ ਜਦੋਂ ਕਿ ਸ਼ੈੱਲਰਾਂ ਵਿੱਚ ਪਏ ਪਿਛਲੇ ਸਾਲ ਦੇ ਚੌਲ ਨਾ ਚੁੱਕੇ ਜਾਣ ਕਾਰਨ ਨਵੀਂ ਫ਼ਸਲ ਨੂੰ ਰੱਖਣ ਲਈ ਕਿਸੇ ਸ਼ੈੱਲਰ ਵਿੱਚ ਕੋਈ ਵੀ ਥਾਂ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਐਫਸੀਆਈ ਗੁਦਾਮਾਂ ਵਿੱਚ ਪਿਛਲੇ ਸਾਲ ਦਾ ਕਰੀਬ 2000 ਗੱਡੀ ਦਾ ਮਾਲ ਬਕਾਇਆ ਪਿਆ ਹੈ, ਪ੍ਰੰਤੂ ਐਫਸੀਆਈ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਬਾਹਰੀ ਸੂਬਿਆਂ ਵਿੱਚ ਭੇਜਣ ਲਈ ਸਪੈਸ਼ਲ ਗੱਡੀਆਂ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ।
ਐਸੋਸੀਏਸ਼ਨ ਦੇ ਆਗੂ ਸੁਰੇਸ਼ ਕੁਮਾਰ ਕਰੋੜੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਐੱਫਸੀਆਈ ਦੇ ਜਨਰਲ ਮੈਨੇਜਰ ਦੇ ਅੜੀਅਲ ਰਵੱਈਏ ਤੋਂ ਖਫਾ ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੀਫ ਸਕੱਤਰ ਨਾਲ ਵੀ ਮੀਟਿੰਗ ਕੀਤੀ ਤਾਂ ਇਸ ਅਧਿਕਾਰੀ ਨੇ ਵੀ ਸ਼ੈਲਰ ਐਸੋਸੀਏਸ਼ਨ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਿੱਚ ਪਏ ਚੌਲ ਨੂੰ ਨਹੀਂ ਚੁਕਵਾਇਆ ਜਾਵੇਗਾ, ਜਿਸ ਕਾਰਨ ਉਹ ਆਉਣ ਵਾਲੇ ਸੀਜ਼ਨ ਵਿੱਚ ਝੋਨੇ ਦੀ ਖਰੀਦ ਨਹੀਂ ਕਰਨਗੇ। ਇਸ ਮੌਕੇ ਰਾਜੀਵ ਕੁਮਾਰ ਮਾਨਾਂਵਾਲਾ, ਧਰਮਪਾਲ ਸੰਟੂ, ਪਾਲ ਚੰਦ ਪਾਲਾ, ਸੁਮਿਤ ਕੁਮਾਰ ਸ਼ੈਲੀ, ਮੱਖਣ ਲਾਲ, ਨਰੈਣ ਪ੍ਰਕਾਸ਼, ਬਾਵਾ, ਰਾਕੇਸ਼ ਕੁਮਾਰ, ਰੋਬਿਨ, ਭੀਮ ਸੈਨ, ਲੱਕੀ, ਵਿਨੋਦ ਚੌਧਰੀ, ਆਸ਼ੂ ਚਾਂਦਪੁਰੀਆ, ਅਸ਼ੋਕ ਕੁਮਾਰ ਨੇ ਵੀ ਸੰਬੋਧਨ ਕੀਤਾ।

Advertisement

Advertisement