ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੈਲਰ ਮਾਲਕਾਂ ਵੱੱਲੋਂ ਸਰਕਾਰ ਦੇ ਬਾਈਕਾਟ ਦਾ ਐਲਾਨ

07:47 AM Oct 03, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਕਤੂਬਰ
ਪੰਜਾਬ ਦੇ ਹਜ਼ਾਰਾਂ ਰਾਈਸ ਮਿੱਲਰ ਮਾਲਕਾਂ ਦੀ ਮੀਟਿੰਗ ਅੱਜ ਇੱਥੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਕੌਮੀ ਅਤੇ ਸੂਬਾਈ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਇਸ ਸੀਜ਼ਨ ਦੌਰਾਨ ਸਰਕਾਰ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। ਤਰਕ ਸੀ ਕਿ ਉਨ੍ਹਾਂ ਦੇ ਪੰਜਾਬ ਵਿਚਲੇ ਪੰਜ ਹਜ਼ਾਰ ਦੇ ਕਰੀਬ ਸ਼ੈਲਰਾਂ ’ਚ ਸਵਾ ਲੱਖ ਟਨ ਚੌਲ ਸਟੋਰ ਕਰਨ ਦੀ ਸਮਰੱਥਾ ਹੈ ਪਰ ਸਰਕਾਰ ਵੱਲੋਂ ਵਾਧੂ ਸ਼ਰਤਾਂ ਲਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਨਾ ਬਣਾਏ ਜਾਣ ਦੇ ਰੋਸ ਵਜੋਂ ਪੰਜਾਬ ਦਾ ਕੋਈ ਵੀ ਸ਼ੈਲਰ ਮਾਲਕ ਐਤਕੀਂ ਚੌੌਲ ਆਪਣੇ ਸ਼ੈਲਰਾਂ ਵਿੱਚ ਭੰਡਾਰ ਨਹੀਂ ਕਰਾਵੇਗਾ।
ਸੂਬਾਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਆਗੂ ਗੁਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੌਕੇ ਭਾਰਤ ਭੂਸ਼ਣ ਬਿੰਟਾ, ਬਾਲ ਕ੍ਰਿਸ਼ਨ ਬਾਲੀ, ਸੱਤ ਪ੍ਰਕਾਸ਼ ਗੋਇਲ, ਗੁਰਦੀਪ ਚੀਮਾ, ਵਿਜੈ ਬਠਿੰਡਾ, ਸੰਜੀਵ ਕੁਮਾਰ ਬਰਨਾਲਾ, ਹਰਦੀਪ ਸਿੰਘ ਸੰਗਰੂਰ, ਚਰਨਜੀਤ ਸਿੰਘ ਫਰੀਦਕੋਟ, ਹਰਪਾਲ ਸਿੰਘ ਕੋਟਕਪੁਰਾ, ਰਾਜ ਕੁਮਾਰ ਜਲੰਧਰ, ਰਾਜਿੰਦਰ ਸਲਵਾਨ ਅੰਮ੍ਰਿਤਸਰ, ਇੰਦਰਜੀਤ ਸਿੰਘ ਫ਼ਤਹਿਗੜ੍ਹ, ਬਲਵਿੰਦਰ ਸਿੰਘ ਹਰੂਵਾਲਾ, ਅਕੁੰਰ ਗੁਪਤਾ, ਰਾਜੇਸ਼ ਡਾਲੀ, ਮਨਿੰਦਰ ਵਰਮਾ, ਵਿਨੋਜ ਬਾਂਸਲ, ਦਵਿੰਦਰ ਵੀਰ ਸਿੰਘ ਨਕੂ ਤੇ ਗੁਰਮੀਤ ਸਿੰਘ ਤਲਵੰਡੀ ਸਣੇ ਹੰਸਰਾਸ, ਜੇਵਲ ਸਿੰਘ ਲਾਲ, ਸੱਤਪਾਲ ਹਾਜ਼ਰ ਸਨ।
ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਸਰਕਾਰ ਸ਼ੈਲਰ ਮਾਲਕਾਂ ਦਾ 2 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਅਦਾ ਕਰੇ। ਇਸ ਵਿੱਚੋਂ ਪ੍ਰਤੀ ਸੈਲ਼ਰ ਗਿਆਰਾਂ ਗਿਆਰਾਂ ਲੱਖ ਰੁਪਏ ਸਕਿਉਰਿਟੀ ਦੇ ਹਨ। ਐੱਫਆਰਕੇ ਦੇ ਅਧੀਨ ਰੱਦ ਕੀਤੇ ਸਟੈਗ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਝੋਨੇ ਦੀ ਟੁੱਟ ਭੱਜ ਜ਼ਿਆਦਾ ਹੈ ਤੇ ਚੌਲ ਵੀ ਘੱਟ ਨਿਕਲਦਾ ਹੈ। ਇਸ ਕਰਕੇ ਉਨ੍ਹਾਂ ਨੂੰ ਵੱੱਡਾ ਵਿੱਤੀ ਘਾਟਾ ਸਹਿਣਾ ਪੈਂਦਾ ਹੈ। ਇਸ ਮੌਕੇ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ ਗਿਆ।

Advertisement

Advertisement