For the best experience, open
https://m.punjabitribuneonline.com
on your mobile browser.
Advertisement

ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ

06:40 AM Sep 04, 2024 IST
ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ
Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 3 ਸਤੰਬਰ
ਜ਼ਿਲ੍ਹਾ ਸ਼ੈਲਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਿੰਦਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸ਼ੈਲਰ ਮਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਝੋਨੇ ਦੀ ਅਗਾਮੀ ਖ਼ਰੀਦ ਸ਼ੁਰੂ ਹੋਣ ਸਬੰਧੀ ਆ ਰਹੀਆਂ ਪ੍ਰੇਸ਼ਾਨੀਆਂ ’ਤੇ ਚਰਚਾ ਕੀਤੀ ਗਈ। ਆੜ੍ਹਤੀ ਮਨਜੀਤ ਸਿੰਘ ਕੰਗ ਅਤੇ ਉੱਜਲ ਸਿੰਘ ਨੇ ਦੱਸਿਆ ਕਿ ਇਸ ਵਾਰ ਸਭ ਤੋਂ ਵੱਡੀ ਸਮੱਸਿਆ ਜਗ੍ਹਾ ਦਾ ਨਾ ਹੋਣਾ, ਇਸ ਸੀਜਨ ਦੌਰਾਨ ਸਭ ਤੋਂ ਵੱਧ ਬਿਜਾਈ ਗਈ ਹਾਈਬ੍ਰਿਡ ਕਿਸਮ 126 ਜੀਰੀ ਵਿੱਚੋਂ ਚੌਲ ਘੱਟ ਨਿਕਲਣਾ, ਸਰਕਾਰ ਵੱਲੋਂ ਮਿਲਿੰਗ ਨੀਤੀ ਵਿੱਚ ਡਰਾਇਜ ਇੱਕ ਤੋਂ ਘਟਾ ਕੇ ਅੱਧਾ ਫ਼ੀਸਦੀ ਕਰਨਾ, ਲੈਵੀ ਲਈ ਸਕਿਊਰਿਟੀ 11 ਲੱਖ ਰੁਪਏ ਵਾਪਸ ਕਰਨਾ ਆਦਿ ਮੰਗਾਂ ਅਤੇ ਸਮੱਸਿਆਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਸਮੂਹ ਸ਼ੈਲਰ ਮਾਲਕਾਂ ਨੇ ਸਰਕਾਰੀ ਪੋਰਟਲ ’ਤੇ ਰਜਿਸਟ੍ਰੇਸ਼ਨ ਨਾ ਕਰਨ ਦਾ ਫ਼ੈਸਲਾ ਸਰਬਸੰਮਤੀ ਨਾਲ ਲਿਆ ਹੈ । ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਸਰਕਾਰ ਵਲੋਂ ਉਕਤ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੋਈ ਵੀ ਸ਼ੈਲਰ ਮਾਲਕ ਆਪਣੀ ਮਿੱਲ ਅਲਾਟ ਕਰਨ ਸਬੰਧੀ ਕੋਈ ਵੀ ਕਾਗਜ਼ਾਤ ਪੋਰਟਲ ’ਤੇ ਅਪਲੋਡ ਨਹੀਂ ਕਰੇਗਾ। ਇਸ ਮੌਕੇੇ ਮੁਕੁਲ ਕੁਮਾਰ, ਅਨੂਪ ਸਿੰਘ, ਰਣਬੀਰ ਸਿੰਘ, ਜਸਵੀਰ ਸਿੰਘ, ਮੇਜਰ ਸਿੰਘ ਮਾਂਗਟ, ਸ਼ਿੰਗਾਰਾ ਸਿੰਘ, ਜਸਪਾਲ ਸਿੰਘ, ਹਰਿੰਦਰ ਸਿੰਘ, ਪਾਰਸ ਮਨੀ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਯੋਗੇਸ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement