For the best experience, open
https://m.punjabitribuneonline.com
on your mobile browser.
Advertisement

ਸ਼ੇਖ ਹਸੀਨਾ ਥੋੜ੍ਹੇ ਸਮੇਂ ਲਈ ਦਿੱਲੀ ਵਿਚ ਰਹਿਣਗੇ: ਸਜੀਬ ਵਾਜਿਦ

04:59 PM Aug 07, 2024 IST
ਸ਼ੇਖ ਹਸੀਨਾ ਥੋੜ੍ਹੇ ਸਮੇਂ ਲਈ ਦਿੱਲੀ ਵਿਚ ਰਹਿਣਗੇ  ਸਜੀਬ ਵਾਜਿਦ
Advertisement

ਢਾਕਾ, 7 ਅਗਸਤ
ਬੰਗਲਾਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੁੱਝ ਸਮੇਂ ਲਈ ਦਿੱਲੀ ਵਿਚ ਰਹੇਗੀ। ਇਹ ਜਾਣਕਾਰੀ ਹਸੀਨਾ ਦੇ ਪੁੱਤਰ ਸਜੀਬ ਵਾਜਿਦ ਜੋਏ ਨੇ ਦਿੱਤੀ। ਜ਼ਿਕਰਯੋਗ ਹੈ ਸ਼ੇਖ ਹਸੀਨਾ ਸੋਮਵਾਰ ਨੂੰ ਦਿੱਲੀ ਦੇ ਨਜ਼ਦੀਕ ਸਥਿਤ ਹਵਾਈ ਸੈਨਾ ਦੇ ਅੱਡੇ ’ਤੇ ਪਹੁੰਚੀ ਸੀ, ਜਿਸ ਨੂੰ ਸੁਰੱਖਿਆ ਕਾਰਨਾਂ ਦੇ ਚਲਦਿਆਂ ਬਾਅਦ ਵਿਚ ਇਕ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ ਸੀ। ਹਸੀਨਾ ਦੇ ਨਾਲ ਉਨ੍ਹਾਂ ਦੀ ਭੈਣ ਸ਼ੇਖ ਰਿਹਾਨਾ ਵੀ ਮੌਜੂਦ ਹਨ।

Advertisement

ਜਰਮਨੀ ਮੀਡੀਆ ਦੇ ਅਦਾਰੇ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਕਿਸੇ ਹੋਰ ਦੇਸ਼ ਵਿਚ ਸ਼ਰਨ ਮੰਗੇ ਜਾਣ ਬਾਰੇ ਸ਼ੇਖ ਹਸੀਨਾ ਦੀ ਯੋਜਨਾ ਬਾਰੇ ਸਵਾਲ ਦੇ ਜਵਾਬ ਵਿਚ ਜੋਏ ਨੇ ਕਿਹਾ ਇਹ ਸਭ ਅਫ਼ਵਾਹਾਂ ਹਨ, ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਮੇਰੀ ਭੈਣ ਉਨ੍ਹਾਂ ਦੇ ਨਾਲ ਹੈ ਅਤੇ ਉਹ ਇਕੱਲੇ ਨਹੀਂ ਹਨ।

ਸ਼ੇਖ ਹਸੀਨਾ ਧੀ ਵਿਸ਼ਵ ਸਿਹਤ ਸੰਗਠਨ ਦੀ ਦੱਖਣ ਪੂਰਬ ਏਸ਼ੀਆ ਖੇਤਰ ਦੀ ਨਿਰਦੇਸ਼ਕ ਹੈ, ਜਿਸਦਾ ਮੁੱਖ ਦਫ਼ਤਰ ਦਿੱਲੀ ਵਿਚ ਸਥਿਤ ਹੈ। ਬ੍ਰਿਟੇਨ ਵੱਲੋਂ ਸ਼ਰਣ ਦੇਣ ਲਈ ਟਾਲਮਟੋਲ ਕੀਤੇ ਜਾਣ ਤੋਂ ਬਾਅਦ ਹਸੀਨਾ ਦੀ ਲੰਡਨ ਯਾਤਰਾ ਦੀ ਯੋਜਨਾ ਅੱਧ ਵਿਚਕਾਰ ਲਟਕ ਗਈ ਹੈ। ਪੀਟੀਆਈ

Advertisement
Author Image

Puneet Sharma

View all posts

Advertisement
Advertisement
×