ਕੌਮਾਂਤਰੀ ਅਪਰਾਧ ਟ੍ਰਿਬਿਊਨਲ ਵੱਲੋਂ ਸ਼ੇਖ ਹਸੀਨਾ ਸਮੇਤ 20 ਨੂੰ ਸੰਮਨ
07:13 AM Oct 28, 2024 IST
Advertisement
ਢਾਕਾ, 27 ਅਕਤੂਬਰ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਦੇਸ਼ ਵਿੱਚ ਜੁਲਾਈ-ਅਗਸਤ ’ਚ ਹੋਈ ਬਗ਼ਾਵਤ ਦੌਰਾਨ ਮਨੁੱਖਤਾ ਖ਼ਿਲਾਫ਼ ਕਥਿਤ ਅਪਰਾਧਾਂ ਤੇ ਕਤਲੇਆਮ ਦੇ ਸਿਲਸਿਲੇ ’ਚ ਅੱਜ ਸਾਬਕਾ ਸੈਨਾ ਮੁਖੀ ਜ਼ਿਆਉਲ ਅਹਿਸਨ, 10 ਸਾਬਕਾ ਮੰਤਰੀਆਂ ਤੇ ਅਹੁਦਾ ਛੱਡ ਚੁੱਕੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੋ ਸਲਾਹਕਾਰਾਂ ਸਮੇਤ 20 ਵਿਅਕਤੀਆਂ ਨੂੰ ਅਗਲੇ ਮਹੀਨੇ ਲਈ ਸੰਮਨ ਕੀਤੇ ਹਨ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਅਨੁਸਾਰ ਬਗ਼ਾਵਤ ਦੌਰਾਨ ਘੱਟ ਤੋਂ ਘੱਟ 753 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖ਼ਮੀ ਹੋਏ ਜਿਸ ਨੂੰ ਆਈਸੀਟੀ ਦੀ ਸਰਕਾਰੀ ਟੀਮ ਅਤੇ ਅੰਤਰਿਮ ਸਰਕਾਰ ਨੇ ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਕਤਲੇਆਮ ਕਰਾਰ ਦਿੱਤਾ ਸੀ। ਹਸੀਨਾ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਖ਼ਿਲਾਫ਼ ਹੁਣ ਤੱਕ ਆਈਸੀਟੀ ਕੋਲ 60 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। -ਪੀਟੀਆਈ
Advertisement
Advertisement
Advertisement