ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਇਨਾਡ ਤੋਂ ਹਾਰਨ ਦੇ ਡਰੋਂ ਰਾਏ ਬਰੇਲੀ ਤੋਂ ਚੋਣ ਲੜ ਰਿਹੈ ‘ਸ਼ਹਿਜ਼ਾਦਾ’: ਮੋਦੀ

06:54 AM May 04, 2024 IST
ਪੱਛਮੀ ਸਿੰਘਭੂਮ ’ਚ ਰੈਲੀ ਦੌਰਾਨ ਰਵਾਇਤੀ ਟੋਪੀ ’ਚ ਪ੍ਰਧਾਨ ਮੰਤਰੀ ਮੋਦੀ। -ਫੋਟੋ: ਪੀਟੀਆਈ

* ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ 50 ਸੀਟਾਂ ਵੀ ਨਾ ਮਿਲਣ ਦਾ ਦਾਅਵਾ
* ਸੋਨੀਆ ਗਾਂਧੀ ਨੂੰ ਵੀ ਬਣਾਇਆ ਨਿਸ਼ਾਨਾ

Advertisement

ਬਰਧਮਾਨ/ਕ੍ਰਿਸ਼ਨਾਨਗਰ, 3 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ, ਜਿੱਥੋਂ ਉਹ ਮੌਜੂਦਾ ਸੰਸਦ ਮੈਂਬਰ ਹਨ, ‘ਹਾਰਨ’ ਦੇ ਡਰੋਂ ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਐਤਕੀਂ ਪਹਿਲਾਂ ਨਾਲੋਂ ਵੀ ਘੱਟ ਸੀਟਾਂ ਮਿਲਣਗੀਆਂ ਤੇ ਪਾਰਟੀ ਨੂੰ ‘ਨੀਮ ਸੈਂਕੜੇ’ (50 ਸੀਟਾਂ) ਦਾ ਅੰਕੜਾ ਪਾਰ ਕਰਨ ਲਈ ਵੀ ਸੰਘਰਸ਼ ਕਰਨਾ ਪਏਗਾ। ਸ੍ਰੀ ਮੋਦੀ ਬਰਧਮਾਨ-ਦੁਰਗਾਪੁਰ ਤੇ ਕ੍ਰਿਸ਼ਨਾਨਗਰ ਲੋਕ ਸਭਾ ਹਲਕਿਆਂ ਵਿਚ ਉਪਰੋਥੱਲੀ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਜੇਕਰ ਸੱਤਾ ਵਿਚ ਆ ਗਈ ਤਾਂ ‘ਤੁਸ਼ਟੀਕਰਨ ਦੀ ਸਿਆਸਤ’ ਲਈ ਅਨੁਸੂਚਿਤ ਜਾਤਾਂ, ਦਲਿਤਾਂ ਤੇ ਹੋਰਨਾਂ ਪੱਛੜੇ ਵਰਗਾਂ ਦਾ ਕੋਟਾ (ਰਾਖਵਾਂਕਰਨ) ਖੋਹ ਕੇ ਆਪਣੇ ‘ਜਹਾਦੀ ਵੋਟ ਬੈਂਕ’ ਨੂੰ ਦੇ ਦੇਵੇਗੀ। ਪ੍ਰਧਾਨ ਮੰਤਰੀ ਨੇ ਯੂਪੀ ਵਿਚ ਕਾਂਗਰਸ ਦੀ ਭਾਈਵਾਲ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵੱਲੋਂ ‘ਵੋਟ ਜਹਾਦ’ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਦੀ ਹਮਾਇਤ ਲਈ ‘ਇੰਡੀਆ’ ਗੱਠਜੋੜ ਤੇ ਕਾਂਗਰਸ ਨੂੰ ਭੰਡਿਆ। ਉਨ੍ਹਾਂ ਸਪਸ਼ਟ ਰੂਪ ਵਿਚ ਸੋਨੀਆ ਗਾਂਧੀ ’ਤੇ ਤਨਜ਼ ਕੱਸਦਿਆਂ ਕਿਹਾ, ‘‘ਓਪੀਨੀਅਨ ਪੋਲਾਂ ਜਾਂ ਐਗਜ਼ਿਟ ਪੋਲਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਮੈਂ ਉਨ੍ਹਾਂ (ਕਾਂਗਰਸ) ਦੀ ਹਾਰ ਬਾਰੇ ਬਹੁਤ ਪਹਿਲਾਂ ਗੱਲ ਕਰ ਚੁੱਕਾ ਹਾਂ। ਜਦੋਂ ਉਨ੍ਹਾਂ ਦੇ ਸੀਨੀਅਰ ਆਗੂ ਆਪਣੀ ਲੋਕ ਸਭਾ ਦੀ ਸੀਟ ਛੱਡ ਕੇ ਰਾਜਸਥਾਨ ਤੋਂ ਰਾਜ ਸਭਾ ਜ਼ਰੀਏ ਸੰਸਦ ਵਿਚ ਦਾਖ਼ਲ ਹੋਏ ਹਨ, ਤਾਂ ਇਹ ਸਪਸ਼ਟ ਹੈ ਕਿ ਉਨ੍ਹਾਂ ਨੂੰ ਹਾਰ ਦਾ ਅਹਿਸਾਸ ਹੋ ਗਿਆ ਹੈ।’’
ਸ੍ਰੀ ਮੋਦੀ ਨੇ ਰਾਹੁਲ ਗਾਂਧੀ ਦੇ ਰਾਏ ਬਰੇਲੀ ਤੋਂ ਚੋਣ ਲੜਨ ਦੇ ਫੈਸਲੇ ਦੇ ਹਵਾਲੇ ਨਾਲ ਕਿਹਾ, ‘‘ਕਾਂਗਰਸ ਦਾ ਸ਼ਹਿਜ਼ਾਦਾ, ਜੋ ਅਮੇਠੀ ਸੀਟ ਹਾਰਨ ਮਗਰੋਂ ਵਾਇਨਾਡ ਗਿਆ ਸੀ, ਹੁਣ ਰਾਏ ਬਰੇਲੀ ਤੋਂ ਵੀ ਚੋਣ ਲੜ ਰਿਹਾ ਹੈ। ਉਸ ਨੂੰ ਪਤਾ ਹੈ ਕਿ ਐਤਕੀਂ ਉਹ ਵਾਇਨਾਡ ਤੋਂ ਵੀ ਹਾਰੇਗਾ।’’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਨਾ ਡਰਨਾ ਤੇ ਨਾ ਹੀ ‘ਭੱਜਣਾ’ ਚਾਹੀਦਾ’ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਪਹਿਲਾਂ ਵੀ ਕਿਹਾ ਸੀ ਕਿ ‘ਸ਼ਹਿਜ਼ਾਦਾ’, ਵਾਇਨਾਡ ਵਿਚ ਚੋਣ ਮਗਰੋਂ, ਇਸ ਹਲਕੇ ਵਿਚ ਹਾਰਨ ਦੇ ਡਰੋਂ, ਕਿਸੇ ਦੂਜੀ ਸੀਟ ਦੀ ਭਾਲ ਕਰੇਗਾ। ਹੁਣ ਉਹ ਅਮੇਠੀ ਤੋਂ ਭੱਜ ਗਿਆ ਹੈ ਤੇ ਉਸ ਨੇ ਰਾਏ ਬਰੇਲੀ ਦੀ ਸੀਟ ਚੁਣੀ ਹੈ। ਉਹ ਇਧਰ ਉਧਰ ਜਾ ਕੇ ਲੋਕਾਂ ਨੂੰ ਕਹਿੰਦੇ ਹਨ ਕਿ ਉਹ ਡਰਨ ਨਹੀਂ। ਮੈਂ ਉਨ੍ਹਾਂ ਨੂੰ ਇਹੀ ਗੱਲ ਕਹਾਂਗਾ- ਡਰੋ ਨਹੀਂ ਤੇ ਭੱਜੋ ਨਹੀਂ।’’ ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ, ‘‘ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਸਭ ਤੋਂ ਘੱਟ ਹੋਵੇਗੀ। ਕਾਂਗਰਸ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕਰ ਲਏ, ਪਰ ਪਾਰਟੀ ਐਤਕੀਂ ਨੀਮ ਸੈਂਕੜੇ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕੇਗੀ। ਉਹ 50 ਸੀਟਾਂ ਲਈ ਵੀ ਸੰਘਰਸ਼ ਕਰਨਗੇ।’’ ਕਾਂਗਰਸ ਨੂੰ 2014 ਦੀਆਂ ਚੋਣਾਂ ਵਿਚ 44 ਸੀਟਾਂ ਤੇ 2019 ਵਿਚ 52 ਸੀਟਾਂ ਹੀ ਮਿਲੀਆਂ ਸਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਕੀ ਤ੍ਰਿਣਮੂਲ ਕਾਂਗਰਸ 15 ਸੀਟਾਂ ਜਿੱਤ ਕੇ, ਕਾਂਗਰਸ 50 ਤੋਂ ਵੀ ਘੱਟ ਸੀਟਾਂ ਹਾਸਲ ਕਰਕੇ ਜਾਂ ਖੱਬਾ ਮੋਰਚਾ, ਜੋ ਆਪਣਾ ਅਧਾਰ ਗੁਆ ਚੁੱਕਾ ਹੈ, ਚੋਣਾਂ ਜਿੱਤ ਕੇ ਸਥਿਰ ਸਰਕਾਰ ਬਣਾ ਸਕਦੇ ਹਨ? ਜਵਾਬ ਹੈ ‘ਨਹੀਂ’। ਸਿਰਫ਼ ਭਾਜਪਾ ਦੀ ਅਗਵਾਈ ਵਾਲਾ ਐੱਨਡੀਏ ਹੀ ਚੋਣਾਂ ਜਿੱਤ ਸਕਦਾ ਹੈ ਤੇ ਸਥਿਰ ਸਰਕਾਰ ਬਣਾ ਸਕਦਾ ਹੈ।’’ ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਮਤੂਆ ਭਾਈਚਾਰੇ ਤੱਕ ਪਹੁੰਚ ਕਰਦਿਆਂ ਕਿਹਾ, ‘ਅਸੀਂ ਆਸ ਕਰਦੇ ਹਾਂ ਕਿ ਟੀਐੱਮਸੀ ਨਾਗਰਿਕਤਾ (ਸੋਧ) ਐਕਟ ਦੀ ਹਮਾਇਤ ਕਰੇਗੀ, ਕਿਉਂਕਿ ਇਸ ਨਾਲ ਮਤੂਆ ਭਾਈਚਾਰੇ ਨੂੰ ਲਾਭ ਹੋਵੇਗਾ। ਪਰ ਸੂਬੇ ਦੀ ਸੱਤਾਧਾਰੀ ਪਾਰਟੀ ਆਪਣੀ ਵੋਟ ਬੈਂਕ ਦੀ ਸਿਆਸਤ ਲਈ ਇਸ ਦਾ ਵਿਰੋਧ ਕਰ ਰਹੀ ਹੈ।’’ -ਪੀਟੀਆਈ

ਕਾਂਗਰਸ ਨੇ ਪਹਿਲਾਂ ਹੀ ਹਾਰ ਸਵੀਕਾਰ ਕੀਤੀ: ਸਮ੍ਰਿਤੀ ਇਰਾਨੀ

ਅਮੇਠੀ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਕਿਹਾ ਕਿ ਅਮੇਠੀ ਦੇ ਚੋਣ ਮੈਦਾਨ ਵਿੱਚ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਨਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਨੇ ਵੋਟਾਂ ਤੋਂ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਇਹ ਟਿੱਪਣੀ ਕਾਂਗਰਸ ਦੇ ਨੇੜਲੇ ਕੇਐੱਲ ਸ਼ਰਮਾ ਵੱਲੋਂ ਅਮੇਠੀ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੇ ਜਾਣ ਦੇ ਸਬੰਧ ਵਿੱਚ ਕੀਤੀ ਹੈ। ਗਾਂਧੀ ਪਰਿਵਾਰ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਕਿਹਾ, ‘ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਸੀਟ ’ਤੇ ਜਿੱਤ ਦੀ ਕੋਈ ਉਮੀਦ ਹੈ ਤਾਂ ਉਹ ਇੱਥੋਂ ਚੋਣ ਲੜਦੇ ਨਾ ਕਿ ਆਪਣਾ ਨੁਮਾਇੰਦਾ ਉਤਾਰਦੇ।’ ਉਨ੍ਹਾਂ ਦਾਅਵਾ ਕੀਤਾ ਕਿ 20 ਨੂੰ ਜਦੋਂ ਵੋਟਾਂ ਪੈਣਗੀਆਂ ਤਾਂ ਉਹ ਇਸ ਚੋਣ ਹਲਕੇ ਤੋਂ ਮੁੜ ਜਿੱਤ ਹਾਸਲ ਕਰਨਗੇ। ਉਨ੍ਹਾਂ ਰਾਹੁਲ ਗਾਂਧੀ ਵੱਲੋਂ ਰਾਏ ਬਰੇਲੀ ਤੋਂ ਨਾਮਜ਼ਦਗੀ ਭਰੇ ਜਾਣ ’ਤੇ ਤਨਜ਼ ਕਸਦਿਆਂ ਕਿਹਾ, ‘ਲੋਕਾਂ ਨੂੰ ਪਤਾ ਹੈ ਕਿ ਜਿਸ ਨੂੰ ਅਮੇਠੀ ਨੇ ਸਵੀਕਾਰ ਨਹੀਂ ਕੀਤਾ ਅਤੇ ਉਹ ਵਾਇਨਾਡ ਭੱਜ ਗਿਆ, ਉਹ ਕਦੀ ਪੂਰੀ ਤਰ੍ਹਾਂ ਰਾਏ ਬਰੇਲੀ ਦਾ ਨਹੀਂ ਹੋ ਸਕੇਗਾ।’ ਉਨ੍ਹਾਂ ਕਿਹਾ, ‘ਸਵਾਲ ਇਹ ਵੀ ਹੈ ਕਿ ਉਨ੍ਹਾਂ (ਰਾਹੁਲ) ਵਾਇਨਾਡ ’ਚ ਕਿਹਾ ਸੀ ਕਿ ਇਹ (ਵਾਇਨਾਡ) ਉਨ੍ਹਾਂ ਦਾ ਪਰਿਵਾਰ ਹੈ। ਹੁਣ ਉਹ ਰਾਏ ਬਰੇਲੀ ’ਚ ਕੀ ਕਹਿਣਗੇ।’ ਇਰਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਵਾਇਨਾਡ ਦੀ ਚੋਣ ਮੁਕੰਮਲ ਹੋਣ ਮਗਰੋਂ ਰਾਹੁਲ ਗਾਂਧੀ ਇੱਕ ਸੁਰੱਖਿਅਤ ਸੀਟ ਦੀ ਭਾਲ ਕਰਨਗੇ ਕਿਉਂਕਿ ਉਹ ਵਾਇਨਾਡ ਤੋਂ ਹਾਰ ਰਹੇ ਹਨ ਅਤੇ ਅੱਜ ਉਨ੍ਹਾਂ ਦੀ ਗੱਲ ਸਹੀ ਸਾਬਤ ਹੋ ਰਹੀ ਹੈ। -ਪੀਟੀਆਈ

Advertisement

ਭੱਜ ਰਾਹੁਲ ਭੱਜ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਨਜ਼ ਕਸਦਿਆਂ ਕਿਹਾ ਕਿ ਉਹ ਕੇਰਲਾ ਦੇ ਵਾਇਨਾਡ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਤੋਂ ਵੀ ਚੋਣ ਲੜ ਰਹੇ ਹਨ ਕਿਉਂਕਿ ਉਹ ਦੱਖਣੀ ਸੂਬੇ ’ਚ ਮੁਕਾਬਲਾ ਹਾਰਨ ਜਾ ਰਹੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੇ ਕਿਹਾ, ‘ਭੱਜ ਰਾਹੁਲ ਭੱਜ, ਰਾਹੁਲ ਭੱਜ, ਰਾਹੁਲ ਭੱਜ, ਹੁਣ ਇਹੀ ਚੱਲੇਗਾ।’ ਇਹ ਪੁੱਛੇ ਜਾਣ ’ਤੇ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਆਗੂ ਨੂੰ ਕਿਹਾ ਹੈ ਕਿ ਉਹ ਡਰ ਕੇ ਨਾ ਭੱਜਣ, ਗੌਤਮ ਨੇ ਕਿਹਾ, ‘ਉਹ (ਰਾਹੁਲ) ਬੱਚੇ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।’ -ਪੀਟੀਆਈ

ਰਾਹੁਲ ਨੇ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ: ਐੱਲਡੀਐੱਫ

ਤਿਰੂਵਨੰਤਪੁਰਮ: ਉੱਤਰ ਪ੍ਰਦੇਸ਼ ਦੀ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕਰਨ ਨੂੰ ਲੈ ਕੇ ਕੇਰਲਾ ’ਚ ਸੀਪੀਐੱਮ ਦੀ ਅਗਵਾਈ ਹੇਠਲੇ ਲੈਫਟ ਡੈਮੋਕਰੈਟਿਕ ਫਰੰਟ (ਐੱਲਡੀਐੱਫ) ਤੇ ਭਾਜਪਾ ਨੇ ਅੱਜ ਕਾਂਗਰਸ ਆਗੂ ਰਾਹੁਲ ਨੂੰ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਕਾਂਗਰਸ ਆਗੂ ਨੇ ਨਾ ਸਿਰਫ਼ ਵਾਇਨਾਡ ਦੇ ਲੋਕਾਂ ਨੂੰ ਧੋਖਾ ਦਿੱਤਾ ਬਲਕਿ ਦੂਜੀ ਸੀਟ ਤੋਂ ਚੋਣ ਲੜਣੀ ਸਿਆਸੀ ਨੈਤਿਕਤਾ ਦੇ ਵੀ ਉਲਟ ਹੈ। ਸੀਪੀਐੱਮ ਦੇ ਸੀਨੀਅਰ ਆਗੂ ਐਨੀ ਰਾਜਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚੋਣ ਹਲਕੇ ਦੇ ਲੋਕਾਂ ਨਾਲ ਅਨਿਆਂ ਕੀਤਾ ਹੈ। ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਸੀਨੀਅਰ ਆਗੂ ਪੀਕੇ ਕੁਨਹਾਲੀਕੁੱਟੀ ਨੇ ਗਾਂਧੀ ਦੇ ਫ਼ੈਸਲੇ ਦੀ ਹਮਾਇਤ ਕੀਤੀ। -ਪੀਟੀਆਈ

Advertisement
Advertisement