ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਵੀਂ ਜਮਾਤ ਦੀ ਸ਼ਹਿਨਾਜ਼ ਬਣੀ ‘ਮਿਸ ਤੀਜ’

10:38 AM Aug 18, 2024 IST
ਮੁਕਾਬਲੇ ਵਿੱਚ ਮਿਸ ਤੀਜ ਅਤੇ ਿਮਸ ਪੰਜਾਬਣ ਚੁਣੀਆਂ ਗਈਆਂ ਬੱਚੀਆਂ।-ਫੋਟੋ: ਮਰਾਹੜ

ਭਾਈ ਰੂਪਾ: ਹਰਿਗੋਬਿੰਦ ਪਬਲਿਕ ਸਕੂਲ ਭਾਈ ਰੂਪਾ ਵਿੱਚ ਪ੍ਰਿੰਸੀਪਲ ਜਗਜੀਵਨ ਸਿੰਘ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਸਕੂਲ ਦੇ ਵਿਹੜੇ ਵਿੱਚ ਪੀਂਘਾਂ ਦਾ ਪ੍ਰਬੰਧ ਕੀਤਾ ਗਿਆ। ਅਧਿਆਪਕਾ ਵੀਰਪਾਲ ਕੌਰ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੇ ਗਿੱਧਾ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਅਧਿਆਪਕਾ ਮਨਪ੍ਰੀਤ ਕੌਰ ਨੇ ਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਿਸ ਤੀਜ ਸ਼ਹਿਨਾਜ਼ ਪੰਜਵੀਂ ਜਮਾਤ, ਮਿਸ ਪੰਜਾਬਣ ਰਵਨੀਤ ਕੌਰ ਅੱਠਵੀਂ ਜਮਾਤ ਨੂੰ, ਗਿੱਧਿਆਂ ਦੀ ਰਾਣੀ ਅਰਪਣਜੋਤ ਕੌਰ ਦੂਜੀ ਜਮਾਤ ਨੂੰ ਅਤੇ ਰਿਵਾਇਤੀ ਪਹਿਰਾਵੇ ਵਿੱਚ ਸੁਖਨੂਰ ਕੌਰ ਚੌਥੀ ਜਮਾਤ ਨੂੰ ਚੁਣਿਆ ਗਿਆ। ਇਸ ਮੌਕੇ ਮਨਜੀਤ ਕੌਰ ਖੋਖਰ, ਮਨਪ੍ਰੀਤ ਕੌਰ ਮਨੂ, ਨੰਦਿਨੀ ਰਾਣੀ, ਮਨਪ੍ਰੀਤ ਕੌਰ, ਸੋਨਾ ਰਾਣੀ, ਵੀਰਪਾਲ ਕੌਰ, ਰਾਜਵਿੰਦਰ ਕੌਰ ਤੇ ਕਿਰਨਾ ਰਾਣੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement