ਸੂਟ ’ਚ ਨਜ਼ਰ ਆਈ ਸ਼ਹਿਨਾਜ਼ ਗਿੱਲ
ਮੁੰਬਈ:
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਮੈਲਬਰਨ ’ਚ ਵਰ੍ਹਦੇ ਮੀਂਹ ਦੌਰਾਨ ਮਰੂਨ ਸੂਟ ਵਿੱਚ ਆਪਣੇ ਦੇਸੀ ਪਹਿਰਾਵੇ ਦਾ ਪ੍ਰਦਰਸ਼ਨ ਕੀਤਾ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਵੀਡੀਓ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਵੀਡੀਓ ਕਲਿਪ ਵਿੱਚ, ‘ਹੌਸਲਾ ਰੱਖ’ ਦੀ ਅਦਾਕਾਰਾ ਸ਼ੁਭ ਦੇ ਟਰੈਂਡੀ ਗੀਤ ‘ਫੈੱਲ ਫਾਰ ਯੂ’ ਉੱਤੇ ਝੂਮਦੀ ਨਜ਼ਰ ਆ ਰਹੀ ਹੈ। ਕੈਪਸ਼ਨ ਵਿੱਚ ਸ਼ਹਿਨਾਜ਼ ਨੇ ਲਿਖਿਆ, ‘ਮੈਲਬਰਨ ਦੀ ਬਾਰਿਸ਼ ਵਿੱਚ ਮਰੂਨ ਵਾਈਬਜ਼।’ ਜ਼ਿਕਰਯੋਗ ਹੈ ਕਿ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੀ ਅਦਾਕਾਰਾ ਇਸ ਸਮੇਂ ਮੈਲਬਰਨ ਵਿੱਚ ਹੈ ਅਤੇ ਉੱਥੋਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਤਸਵੀਰ ਵਿੱਚ, ਉਸ ਨੇ ਨੀਲੀ ਜੀਨ ਨਾਲ ਗੁਲਾਬੀ ਟੌਪ ਪਾਇਆ ਹੋਇਆ ਹੈ। ਉਸ ਨੇ ਆਪਣੇ ਸਥਾਨ ਨੂੰ ਮੈਲਬਰਨ ਏਅਰਪੋਰਟ, ਆਸਟਰੇਲੀਆ ਵਜੋਂ ਵੀ ਟੈਗ ਕੀਤਾ। ਇਸ ਦੌਰਾਨ, ਸਾਬਕਾ ਬਿੱਗ ਬੌਸ ਦੀ ਪ੍ਰਤੀਯੋਗੀ ਨੇ ਹਾਲ ਹੀ ਵਿੱਚ ਆਪਣਾ 32ਵਾਂ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਇਆ ਸੀ। ਅਦਾਕਾਰਾ ਆਪਣੇ ਅਗਲੇ ਪ੍ਰਾਜੈਕਟ,‘ਇਕ ਕੁੜੀ’ ਦੀ ਰਿਲੀਜ਼ ਦੀ ਤਿਆਰੀ ਕਰ ਰਹੀ ਹੈ। ਅਮਰਜੀਤ ਸਿੰਘ ਸਾਰੋਂ ਵੱਲੋਂ ਬਣਾਈ ਇਹ ਪੰਜਾਬੀ ਫ਼ਿਲਮ 13 ਜੂਨ ਨੂੰ ਰਿਲੀਜ਼ ਹੋਵੇਗੀ। ਅਦਾਕਾਰਾ ਨੂੰ ਆਖਰੀ ਵਾਰ ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫ਼ਿਲਮ ‘ਵਿੱਕੀ ਐਂਡ ਵਿੱਦਿਆ ਕਾ ਵੋਹ ਵਾਲਾ ਵੀਡੀਓ’ ਵਿੱਚ ਦੇਖਿਆ ਗਿਆ ਸੀ। -ਆਈਏਐੱਨਐੱਸ