ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੈਫਾਲੀ ਨੇ ਮਹਿਲਾ ਟੈਸਟ ਕ੍ਰਿਕਟ ’ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਜੜਿਆ

07:18 AM Jun 29, 2024 IST
ਦੋਹਰਾ ਸੈਂਕੜਾ ਜੜਨ ਮਗਰੋਂ ਖ਼ੁਸ਼ੀ ਮਨਾਉਂਦੀ ਹੋਈ ਸ਼ੈਫਾਲੀ ਵਰਮਾ। -ਫੋਟੋ: ਪੀਟੀਆਈ

ਚੇਨੱਈ, 28 ਜੂਨ
ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੇ ਰਿਕਾਰਡ-ਤੋੜ ਦੋਹਰੇ ਸੈਂਕੜੇ ਸਦਕਾ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਕੋ-ਇੱਕ ਮਹਿਲਾ ਟੈਸਟ ਦੇ ਪਹਿਲੇ ਦਿਨ ਅੱਜ ਚਾਰ ਵਿਕਟਾਂ ’ਤੇ 525 ਦੌੜਾਂ ਬਣਾ ਲਈਆਂ ਹਨ। ਸ਼ੈਫਾਲੀ ਨੇ ਸਿਰਫ 194 ਗੇਂਦਾਂ ’ਤੇ 205 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਧਾਨਾ (149) ਨਾਲ 292 ਦੌੜਾਂ ਦੀ ਭਾਈਵਾਲੀ ਕੀਤੀ। ਇਹ ਟੈਸਟ ਕ੍ਰਿਕਟ ਵਿੱਚ ਕਿਸੇ ਵੀ ਵਿਕਟ ਲਈ ਭਾਰਤ ਲਈ ਸਭ ਤੋਂ ਵੱਡੀ ਭਾਈਵਾਲੀ ਹੈ।

Advertisement

ਸ਼ੈਫਾਲੀ ਨੇ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਦੇ ਮਾਮਲੇ ਵਿੱਚ ਆਸਟਰੇਲੀਆ ਦੀ ਐਨਾਬੇਲ ਸਦਰਲੈਂਡ ਦਾ ਰਿਕਾਰਡ ਤੋੜਿਆ ਜਿਸ ਨੇ ਫਰਵਰੀ ’ਚ ਦੱਖਣੀ ਅਫਰੀਕਾ ਖ਼ਿਲਾਫ਼ 248 ਗੇਂਦਾਂ ’ਚ ਦੋਹਰਾ ਸੈਂਕੜਾ ਜੜਿਆ ਸੀ। 20 ਸਾਲਾ ਸ਼ੈਫਾਲੀ ਸਾਬਕਾ ਕਪਤਾਨ ਮਿਤਾਲੀ ਰਾਜ ਤੋਂ ਬਾਅਦ ਟੈਸਟ ਕ੍ਰਿਕਟ ’ਚ ਦੋਹਰਾ ਸੈਂਕੜਾ ਲਗਾਉਣ ਵਾਲੀ ਦੂਜੀ ਭਾਰਤੀ ਬੱਲੇਬਾਜ਼ ਬਣ ਗਈ ਹੈ।

ਮਿਤਾਲੀ ਨੇ ਅਗਸਤ 2002 ’ਚ ਇੰਗਲੈਂਡ ਖਿਲਾਫ ਖੇਡੇ ਗਏ ਦੂਜੇ ਟੈਸਟ ’ਚ 407 ਗੇਂਦਾਂ ’ਚ 214 ਦੌੜਾਂ ਬਣਾਈਆਂ ਸਨ। ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ 89 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇੰਗਲੈਂਡ ਦੀ ਟੀਮ ਨੇ 1935 ਵਿੱਚ ਕ੍ਰਾਈਸਟਚਰਚ ’ਚ ਨਿਊਜ਼ੀਲੈਂਡ ਖ਼ਿਲਾਫ਼ ਦੋ ਵਿਕਟਾਂ ’ਤੇ 431 ਦੌੜਾਂ ਬਣਾਈਆਂ ਸਨ। ਇਹ ਮੰਧਾਨਾ ਦਾ ਵੀ ਟੈਸਟ ਕ੍ਰਿਕਟ ’ਚ ਸਭ ਤੋਂ ਵੱਡਾ ਸਕੋਰ ਹੈ।

Advertisement

ਇਸ ਤੋਂ ਪਹਿਲਾਂ ਉਸ ਦਾ ਸਰਬੋਤਮ ਸਕੋਰ 127 ਦੌੜਾਂ ਸੀ। ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਹਰਮਨਪ੍ਰੀਤ ਕੌਰ 42 ਤੇ ਰਿਚਾ ਘੋਸ਼ 43 ਦੌੜਾਂ ਬਣਾ ਕੇ ਖੇਡ ਰਹੀਆਂ ਸਨ। -ਪੀਟੀਆਈ

Advertisement
Advertisement