ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੀਤਲ ਅੰਗੁਰਾਲ ਨੇ ਇੰਗਲੈਂਡ ਗਏ ਵਿਅਕਤੀ ’ਤੇ ਗੁੱਸਾ ਕੱਢਿਆ

07:04 AM May 10, 2024 IST

ਪੱਤਰ ਪ੍ਰੇਰਕ
ਜਲੰਧਰ, 9 ਮਈ
ਭਾਜਪਾ ਆਗੂ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਫੇਸਬੁੱਕ ’ਤੇ ਲਾਈਵ ਇੰਗਲੈਂਡ ’ਚ ਬੈਠੇ ਕਿਸੇ ਵਿਅਕਤੀ ’ਤੇ ਆਪਣਾ ਗੁੱਸਾ ਕੱਢਿਆ। ਉਹ ਕਰੀਬ 23 ਮਿੰਟ ਤੱਕ ਲਾਈਵ ਰਹੇ ਹਾਲਾਂਕਿ ਸ਼ੀਤਲ ਅੰਗੁਰਾਲ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਕਤ ਵਿਅਕਤੀ ਕੌਣ ਹੈ। ਪਰ ਸ਼ੀਤਲ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਜਲੰਧਰ ਪੱਛਮੀ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲਾਈਵ ’ਚ ਕਿਹਾ ਉਹ 2 ਸਾਲਾਂ ਤੋਂ ਚੁੱਪ ਸਨ ਪਰ ਹੁਣ ਉਸ ਦਾ ਸਬਰ ਟੁੱਟ ਗਿਆ ਹੈ। ਸ਼ੀਤਲ ਨੇ ਵਿਅਕਤੀ ਦਾ ਨਾਂ ਲਏ ਬਿਨਾਂ ਦੱਸਿਆ ਕਿ ਉਕਤ ਵਿਅਕਤੀ 9 ਮਹੀਨਿਆਂ ਤੋਂ ਇੰਗਲੈਂਡ ਤੋਂ ਜਲੰਧਰ ਵਾਪਸ ਨਹੀਂ ਆਇਆ ਕਿਉਂਕਿ ਉਹ ਉਸ ਤੋਂ ਡਰਦਾ ਹੈ। ਇਸ ਦੌਰਾਨ ਸ਼ੀਤਲ ਨੇ ਉਕਤ ਵਿਅਕਤੀ ਬਾਰੇ ਕਈ ਵਾਰ ਅਸ਼ਲੀਲ ਟਿੱਪਣੀਆਂ ਕੀਤੀਆਂ ਅਤੇ ਜੇ.ਪੀ. ਨਗਰ ਆ ਕੇ ਆਪਣਾ ਹਿਸਾਬ-ਕਿਤਾਬ ਸੈਟਲ ਕਰਨੀ ਧਮਕੀ ਵੀ ਦਿੱਤੀ। ਸਾਬਕਾ ਵਿਧਾਇਕ ਨੇ ਇਹ ਟਿੱਪਣੀਆਂ ਕਿਸ ਬਾਰੇ ਕੀਤੀਆਂ ਹਨ, ਇਸ ਦੀ ਕੋਈ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ।

Advertisement

Advertisement
Advertisement