For the best experience, open
https://m.punjabitribuneonline.com
on your mobile browser.
Advertisement

ਅਨਾਜ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ

07:41 AM Apr 29, 2024 IST
ਅਨਾਜ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ
ਮੋਗਾ ਦੀ ਇੱਕ ਅਨਾਜ ਮੰਡੀ ’ਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦੇ ਹੋਏ ਡੀਸੀ ਕੁਲਵੰਤ ਸਿੰਘ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਅਪਰੈਲ
ਇਥੇ ਆਧੁਨਿਕ ਸਾਇਲੋ ਪਲਾਂਟ ਕਿਸਾਨਾਂ ਦੀ ਕਦੇ ਪਹਿਲੀ ਪਸੰਦ ਹੁੰਦਾ ਸੀ ਪਰ ਜਦੋਂ ਤੋਂ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪੂੰਜੀਪਤੀ ਘਰਾਣਿਆਂ ਖ਼ਿਲਾਫ਼ ਅੰਦੋਲਨ ਵਿੱਢਿਆ ਹੈ ਤਾਂ ਸਾਇਲੋ ਵਿੱਚ ਵਿਰਾਨੀ ਛਾ ਗਈ ਹੈ। ਇਥੇ ਕਣਕ ਸੀਜ਼ਨ ਦੌਰਾਨ ਰੋਜ਼ਾਨਾ ਹਜ਼ਾਰਾਂ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਲਗਦੀਆਂ ਸਨ ਉਥੇ ਅੱਜ ਵਿਰੋਧ ਕਾਰਨ ਕੋਈ ਕਿਸਾਨ ਪਲਾਂਟ ਵੱਲ ਮੂੰਹ ਕਰਨ ਲਈ ਤਿਆਰ ਨਹੀਂ। ਅਜਿਹੇ ਵਿੱਚ ਅਨਾਜ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਕੇ ਸਥਿਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਉੱਤੇ ਕਈ ਤਰ੍ਹਾਂ ਦੀਆਂ ਅੜਚਨਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਜਾਰੀ ਰੱਖਣ ਦੇ ਯਤਨ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਪ੍ਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਵੱਲੋਂ ਐਫ਼ਸੀਆਈ ਦੇ ਬਾਈਕਾਟ ਕਾਰਨ ਸਮੱਸਿਆ ਆਈ ਹੈ ਜਿਸ ਦਾ ਜਲਦੀ ਹੱਲ ਕਰ ਲਿਆ ਜਾਵੇਗਾ। ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੌਲਰ ਗੀਤਾ ਬਿਸ਼ੰਭੂ ਨੇ ਕਿਹਾ ਅਡਾਨੀ ਸਾਇਲੋ ’ਚ ਇਸ ਵਾਰ ਕਿਸਾਨਾਂ ਵੱਲੋਂ ਖੁੱਲ੍ਹੀ ਕਣਕ ਨਾ ਵੇਚਣ ਨਾਲ ਅਨਾਜ ਮੰਡੀਆਂ’ਚ ਨੱਕੋ ਨੱਕ ਭਰ ਗਈਆਂ ਅਤੇ ਤਰੁੰਤ 42 ਨਵੇਂ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਜ਼ਿਲ੍ਹਾ ਮੈਨੇਜਰ ਮਹੇਸ਼ ਬਾਬੂ ਮੰਗਲ ਗਿਰੀ ਨੇ ਆੜ੍ਹਤੀਆਂ ਵੱਲੋਂ ਏਜੰਸੀ ਦਾ ਬਾਈਕਾਟ ਕਰਨ ਦੀ ਪੁਸ਼ਟੀ ਕੀਤੀ ਹੈ। ਅਡਾਨੀ ਸਾਇਲੋ ਪਲਾਂਟ ਟਰਮੀਨਲ ਮੈਨੇਜਰ ਅਜੇ ਸ਼ਰਮਾ ਨੇ ਵੀ ਕਿਸਾਨਾਂ ਵੱਲੋਂ ਪਲਾਂਟ ’ਚ ਕਣਕ ਨਾ ਵੇਚਣ ਦੀ ਪੁਸ਼ਟੀ ਕਰਦੇ ਕਿਹਾ ਕਿ ਇਸ ਨਫ਼ੇ ਨੁਕਸਾਨ ਲਈ ਐੱਫਸੀਆਈ ਜਵਾਬਦੇਹ ਤੇ ਜ਼ਿੰਮੇਵਾਰ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਵਿੱਢੇ ਸੰਘਰਸ਼ ਕਾਰਨ ਅਡਾਨੀ ਪਲਾਂਟ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਜਦਕਿ ਆੜ੍ਹਤੀ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਤੋਂ ਸਿੱਧੀ ਖਰੀਦ ਕੀਤੀ ਕਣਕ ਦੀ ਦਾਮੀ (ਕਮਿਸ਼ਨ) ਬੰਦ ਕਰਨ ਤੋਂ ਐਫ਼ਸੀਆਈ ਦਾ ਬਾਈਕਾਟ ਕੀਤਾ ਗਿਆ ਹੈ। ਇਸ ਬਾਈਕਾਟ ਕਾਰਨ ਮੰਡੀਆਂ ਵਿਚੋਂ ਵੀ ਐਫ਼ਸੀਆਈ ਸਿੱਧੀ ਖਰੀਦ ਨਹੀਂ ਕਰ ਸਕਦੀ। ਇਸ ਬਾਈਕਾਟ ਕਾਰਨ ਮੰਡੀਆਂ ਕਣਕ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ। ਇਥੇ ਸੰਯੁਕਤ ਕਿਸਾਨ ਮੋਰਚਾ ਬੈਨਰ ਹੇਠ ਕਿਸਾਨ ਜਥੇਬੰਦੀ ਆਗੂਆਂ ਦੀ ਸਾਂਝੀ ਮੀਟਿੰਗ ਵਿਚ ਸਿਆਸੀ ਧਿਰਾਂ ਵੱਲੋਂ ਆਧੁਨਿਕ ਅਡਾਨੀ ਸਾਇਲੋ ਪਲਾਂਟ’ਚ ਕਣਕ ਵੇਚਣ ਦੇ ਦਬਾਅ ਦੀ ਨਿਖ਼ੇਧੀ ਕੀਤੀ ਗਈ। ਇਸ ਮੌਕੇ ਬੀਕੇਯੂ ਲੱਖੋਵਾਲ ਜ਼ਿਲ੍ਹਾ ਪ੍ਰਧਾਨ ਭੂਪਿੰਦਰ ਸਿੰਘ, ਬੀਕੇਯੂ ਤੋਤੇਵਾਲ ਸੂਬਾ ਪ੍ਰਧਾਨ ਸੁੱਖ ਗਿੱਲ, ਬੀਕੇਯੂ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ, ਸਮੀਰ ਜੈਨ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੋਗਾ, ਲਲਿਤ ਗੋਇਲ ਵਾਈਸ ਪ੍ਰਧਾਨ ਨੇ ਸਾਇਲੋ ਪਲਾਂਟ ’ਚ ਕਣਕ ਵੇਚਣ ਦੇ ਦਬਾਅ ਦੀ ਨਿਖ਼ੇਧੀ

Advertisement

ਮੰਡੀਆਂ ਵਿਚ ਕਣਕ ਸੁੱਟਣ ਲਈ ਨਹੀਂ ਬਚੀ ਥਾਂ

ਸਰਦੂਲਗੜ੍ਹ ਖੇਤਰ ਦੀ ਇਕ ਮੰਡੀ ਵਿਚ ਲੱਗੇ ਕਣਕ ਦੇ ਅੰਬਾਰ।

ਮਾਨਸਾ (ਜੋਗਿੰਦਰ ਸਿੰਘ ਮਾਨ): ਉਚ ਅਧਿਕਾਰੀਆਂ ਦੀ ਘੂਰੀ ਤੋਂ ਬਾਅਦ ਵੀ ਮਾਲਵਾ ਖੇਤਰ ਦੇ ਸੈਂਕੜੇ ਖਰੀਦ ਕੇਂਦਰਾਂ ਅਤੇ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਕਾਰਜ ਲਮਕਿਆ ਪਿਆ ਹੈ। ਕਈ ਦਿਨਾਂ ਤੋਂ ਲਿਫਟਿੰਗ ਦਾ ਕਾਰਜ ਉਲਝਣ ਕਾਰਨ ਖਰੀਦ ਕੇਂਦਰਾਂ ਵਿੱਚ ਨਵੀਂ ਕਣਕ ਸੁੱਟਣ ਲਈ ਕਿਧਰੇ ਥਾਂ ਨਹੀਂ ਹੈ। ਕਿਸਾਨਾਂ ਨੂੰ ਕੱਚੇ ਰੇਤੇ ਵਾਲੀਆਂ ਥਾਵਾਂ ’ਤੇ ਮਜਬੂਰਨ ਪੱਲੀਆਂ ਵਿਛਾ ਕੇ ਕਣਕ ਸੁੱਟਣੀ ਪੈ ਰਹੀ ਹੈ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਾਰੇ ਬੰਦੋਬਸਤ ਫੇਲ੍ਹ ਹੋ ਗਏ ਹਨ ਅਤੇ ਕਿਸਾਨ ਜਥੇਬੰਦੀਆਂ ਮੰਡੀਆਂ ਵਿੱਚ ਸਰਕਾਰ ਦੀ ਮੁਰਦਾਬਾਦ ਕਰਨ ਲੱਗੀਆਂ ਹਨ। ਅਨੇਕਾਂ ਮੰਡੀਆਂ ਵਿਚ ਕਣਕ ਤੋਲਣ ਲਈ ਕਿਸਾਨ ਹਫ਼ਤੇ-ਹਫ਼ਤੇ ਤੋਂ ਬੈਠੇ ਹਨ। ਲਿਫਟਿੰਗ ਦੀ ਵੱਡੀ ਤਕਲੀਫ਼ ਨੂੰ ਲੈਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਭਾਵੇਂ ਅਧਿਕਾਰੀਆਂ ਨੂੰ ਸਖ਼ਤੀ ਭਰੇ ਆਦੇਸ਼ ਕੀਤੇ ਹਨ, ਪਰ ਇਨ੍ਹਾਂ ਆਦੇਸ਼ਾਂ ਦਾ ਅਫ਼ਸਰਾਂ ’ਤੇ ਕੋਈ ਅਸਰ ਹੋਇਆ ਵਿਖਾਈ ਨਹੀਂ ਦਿੰਦਾ ਹੈ। ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਸਰਕਾਰੀ ਪ੍ਰਬੰਧਾਂ ਦਾ ਮੂੰਹ ਚਿੜ੍ਹਾ ਰਹੇ ਹਨ।

Advertisement
Author Image

Advertisement
Advertisement
×