ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਵਿੰਦਰ ਕੌਰ ਨੇ ਕੈਨੇਡਾ ’ਚ ਚਕਰ ਦਾ ਨਾਂ ਚਮਕਾਇਆ

07:55 AM Aug 21, 2023 IST
ਕੈਨੇਡਾ ਤੋਂ ਸੋਨ ਤਗ਼ਮਾ ਜਿੱਤ ਕੇ ਪਰਤੀ ਮੁੱਕੇਬਾਜ਼ ਦਾ ਸਵਾਗਤ ਕਰਦੇ ਹੋਏ ਚਕਰ ਵਾਸੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਪਿੰਡ ਚਕਰ ਦਾ ਨਾਂ ਪਿੰਡ ਦੀ ਸ਼ਵਿੰਦਰ ਕੌਰ ਸਿੱਧੂ ਨੇ ਕੈਨੇਡਾ ਵਿੱਚ ਰੁਸ਼ਨਾਇਆ ਹੈ। ਵਿਨੀਪੈੱਗ (ਕੈਨੇਡਾ) ਵਿੱਚ ਹਾਲ ਹੀ ਖ਼ਤਮ ਹੋਈਆਂ ਵਿਸ਼ਵ ਪੁਲੀਸ ਖੇਡਾਂ ’ਚ ਸ਼ਵਿੰਦਰ ਨੇ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ‘ਵਰਲਡ ਪੁਲੀਸ ਐਂਡ ਫਾਇਰ ਗੇਮਜ਼-2023’ ’ਚੋਂ ਸੋਨੇ ਦਾ ਤਗ਼ਮਾ ਜਿੱਤ ਕੇ ਪਰਤੀ ਸ਼ਵਿੰਦਰ ਕੌਰ ਸਿੱਧੂ ਦਾ ਅੱਜ ਪਿੰਡ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਦੀ ਨਵੀਂ ਤੇ ਪੁਰਾਣੀ ਪੰਚਾਇਤ ਨੇ ਮੋਹਤਬਰਾਂ ਨਾਲ ਸਾਂਝੇ ਤੌਰ ’ਤੇ ਸਵਾਗਤੀ ਸਮਾਗਮ ਕਰਵਾਇਆ। ਸਰਪੰਚ ਬੂਟਾ ਸਿੰਘ ਨੇ ਬੁਕੇ ਦੇ ਕੇ ਸ਼ਵਿੰਦਰ ਕੌਰ ਨੂੰ ਜੀ ਆਇਆਂ ਕਿਹਾ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਸ਼ਵਿੰਦਰ ਕੌਰ ਨੇ ਪਿੰਡ ਦੇ ਨਾਲ ਪੰਜਾਬ ਪੁਲੀਸ ਦਾ ਨਾਂ ਵੀ ਰੁਸ਼ਨਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਚਕਰ ਨੂੰ ਪਰਵਸੀ ਪੰਜਾਬੀਆਂ ਵਲੋਂ ਝੀਲਾਂ, ਪਾਰਕਾਂ ਤੇ ਨਮੂਨੇ ਦੀਆਂ ਗਲੀਆਂ ਨਾਲੀਆਂ ਨਾਲ ਬਣਾਏ ਮਾਡਲ ਪਿੰਡ ਕਰਕੇ ਚੁਫੇਰੇ ਚਰਚਾ ਸੀ। ਹੁਣ ਖੇਡਾਂ, ਖਾਸਕਰ ਮੁੱਕੇਬਾਜ਼ੀ ਵਿੱਚ ਵੀ ਇਸ ਪਿੰਡ ਨੇ ਆਲਮੀ ਪੱਧਰ ’ਤੇ ਮੱਲਾਂ ਮਾਰੀਆਂ ਹਨ। ਸ਼ਵਿੰਦਰ ਕੌਰ ਦਾ ਵੱਡੇ ਕਾਫ਼ਲੇ ਦੇ ਰੂਪ ’ਚ ਖੁੱਲ੍ਹੀ ਜੀਪ ਵਿੱਚ ਪਿੰਡ ਦਾ ਗੇੜਾ ਲਗਵਾਇਆ ਗਿਆ। ਢੋਲ ਦੀ ਥਾਪ ਨੇ ਮਾਹੌਲ ਨੂੰ ਹੋਰ ਵੀ ਜੋਸ਼ੀਲਾ ਬਣਾ ਦਿੱਤਾ। ਸਾਰੇ ਕਾਫ਼ਲੇ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਪਿੰਡ ਦੀ ਇਸ ਪ੍ਰਾਪਤੀ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਸ਼ਵਿੰਦਰ ਕੌਰ ਨੇ ਵੀ ਆਪਣੇ ਖੇਡ ਤਜਰਬੇ ਸਾਂਝੇ ਕਰਦਿਆਂ ਅਜਮੇਰ ਸਿੰਘ ਸਿੱਧੂ ਨੂੰ ਯਾਦ ਕੀਤਾ।

Advertisement

Advertisement