ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਤਰੂਜੀਤ ਕਪੂਰ ਹਰਿਆਣਾ ਦੇ ਡੀਜੀਪੀ ਨਿਯੁਕਤ

07:06 AM Aug 17, 2023 IST

ਪੰਚਕੂਲਾ/ਚੰਡੀਗੜ੍ਹ (ਪੀ.ਪੀ. ਵਰਮਾ/ਏਜੰਸੀ): ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਸ਼ਤਰੂਜੀਤ ਕਪੂਰ ਨੂੰ ਅੱਜ ਸੂਬੇ ਦਾ ਨਵਾਂ ਪੁਲੀਸ ਮੁਖੀ ਨਿਯੁਕਤ ਕੀਤਾ ਹੈ। ਕਾਬਿਲੇਗੌਰ ਹੈ ਕਿ ਮੌਜੂਦਾ ਡੀਜੀਪੀ ਪੀ. ਕੇ. ਅਗਰਵਾਲ ਦਾ ਕਾਰਜਕਾਲ 15 ਅਗਸਤ ਨੂੰ ਸਮਾਪਤ ਹੋ ਗਿਆ ਸੀ। ਯੂਪੀਐੱਸਸੀ ਪੈਨਲ ਨੇ ਬੀਤੇ ਹਫਤੇ ਹਰਿਆਣਾ ਕਾਡਰ ਦੇ ਤਿੰਨ ਆਈਪੀਐੱਸ ਅਧਿਕਾਰੀਆਂ ਦੇ ਨਾਂ ਸੂਚੀਬੱਧ ਕੀਤੇ ਸਨ ਜਿਨ੍ਹਾਂ ਵਿੱਚ 1989 ਬੈਚ ਦੇ ਦੋ ਅਧਿਕਾਰੀ ਆਰ. ਸੀ. ਮਿਸ਼ਰਾ ਤੇ ਮੁਹੰਮਦ ਅਕਿਲ ਤੇ 1990 ਬੈਚ ਦਾ ਅਧਿਕਾਰੀ ਸ਼ਤਰੂਜੀਤ ਕਪੂਰ ਦੇ ਨਾਂ ਸ਼ਾਮਲ ਸਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ਤਰੂਜੀਤ ਕਪੂਰ ਨੂੰ ਸੂਬੇ ਦਾ ਨਵਾਂ ਡੀਜੀਪੀ ਚੁਣਨ ਦੇ ਇੱਛੁਕ ਸਨ ਜੋ ਕਿ ਮੌਜੂਦਾ ਸਮੇਂ ਸੂਬੇ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਹਨ। ਇਸੇ ਦੌਰਾਨ ਡੀਜੀਪੀ ਸ਼ਤਰੂਜੀਤ ਕਪੂਰ ਨੇ ਪੰਚਕੂਲਾ ਦੇ ਸੈਕਟਰ-6 ਸਥਿਤ ਸਟੇਟ ਪੁਲੀਸ ਹੈੱਡਕੁਆਰਟਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੁਲੀਸ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸ੍ਰੀ ਸ਼ਤਰੂਜੀਤ ਨੇ ਕਿਹਾ ਕਿ ਹਰਿਆਣਾ ਪੁਲੀਸ ਨੂੰ ਵਧੇਰੇ ਚੌਕਸ ਬਣਾਇਆ ਜਾਵੇਗਾ ਤੇ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਤੁਰੰਤ ਸੁਣਵਾਈ ਕੀਤੀ ਜਾਵੇਗੀ। ਅਕਿਲ ਤੇ 1990 ਬੈਚ ਦਾ ਅਧਿਕਾਰੀ ਸ਼ਤਰੂਜੀਤ ਕਪੂਰ ਦੇ ਨਾਂ ਸ਼ਾਮਲ ਸਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸ਼ਤਰੂਜੀਤ ਕਪੂਰ ਨੂੰ ਸੂਬੇ ਦਾ ਨਵਾਂ ਡੀਜੀਪੀ ਚੁਣਨ ਦੇ ਇੱਛੁਕ ਸਨ ਜੋ ਕਿ ਮੌਜੂਦਾ ਸਮੇਂ ਸੂਬੇ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਹਨ। ਇਸੇ ਦੌਰਾਨ ਡੀਜੀਪੀ ਸ਼ਤਰੂਜੀਤ ਕਪੂਰ ਨੇ ਪੰਚਕੂਲਾ ਦੇ ਸੈਕਟਰ-6 ਸਥਿਤ ਸਟੇਟ ਪੁਲੀਸ ਹੈੱਡਕੁਆਰਟਰ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੁਲੀਸ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸ੍ਰੀ ਸ਼ਤਰੂਜੀਤ ਨੇ ਕਿਹਾ ਕਿ ਹਰਿਆਣਾ ਪੁਲੀਸ ਨੂੰ ਵਧੇਰੇ ਚੌਕਸ ਬਣਾਇਆ ਜਾਵੇਗਾ ਤੇ ਪੀੜਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਦੀ ਤੁਰੰਤ ਸੁਣਵਾਈ ਕੀਤੀ ਜਾਵੇਗੀ।

Advertisement

Advertisement