ਸ਼ਰਵਰੀ ਨੇ ਇੰਸਟਾਗ੍ਰਾਮ ’ਤੇ ਫ਼ਿਲਮ ‘ਵੇਦਾ’ ਦਾ ਪੋਸਟਰ ਸਾਂਝਾ ਕੀਤਾ
ਮੁੰਬਈ:
ਅਦਾਕਾਰਾ ਸ਼ਰਵਰੀ ਨੇ ਆਪਣੇ ਗੁਰੂ ‘ਅਭਿਮਨਿਊ ਸਰ’ ਉਰਫ਼ ਜੌਨ ਅਬ੍ਰਾਹਮ ਲਈ ਫਿਲਮ ‘ਵੇਦਾ’ ਦਾ ਪੋਸਟਰ ਸਾਂਝਾ ਕੀਤਾ ਹੈ। ਸ਼ਰਵਰੀ ਨੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕਰਦਿਆਂ ਫਿਲਮ ਤੋਂ ਬਹੁਤ ਉਮੀਦ ਜਤਾਈ ਹੈ। ਪੋਸਟਰ ‘ਚ ਸ਼ਰਵਰੀ ਆਪਣੇ ਹੱਥ ਵੱਲ ਦੇਖਦੀ ਦਿਖਾਈ ਦੇ ਰਹੀ ਹੈ ਜਦਕਿ ਜੌਨ ਪਾਣੀ ਦਾ ਗਿਲਾਸ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਪੋਸਟ ਦੇ ਨਾਲ ਉਸ ਨੇ ਲਿਖਿਆ ਹੈ, ‘‘ਅਭਿਮਨਿਊ ਸਰ, ਤੁਸੀਂ ਮੇਰੀ ਦੁਨੀਆ ਵਿੱਚ ਇੱਕਲੇ ਅਜਿਹੇ ਵਿਅਕਤੀ ਹੋ, ਜਿਨ੍ਹਾਂ ਨੇ ਕਦੇ ਕੋਈ ਫਰਕ ਨਹੀਂ ਕੀਤਾ। ਤੁਸੀਂ ਮੇਰੇ ਅਧਿਆਪਕ ਹੋ, ਜਿਸ ਨੇ ਮੈਨੂੰ ਸਹਾਰਾ ਦਿੱਤਾ, ਮੈਨੂੰ ਦੁਨੀਆ ਦੀਆਂ ਰਵਾਇਤਾਂ ਅਤੇ ਸਹੀ ਅਤੇ ਗਲਤ ਬਾਰੇ ਜਾਣਕਾਰੀ ਦਿੱਤੀ ਅਤੇ ਮੈਨੂੰ ਅਨਿਆਂ ਨੂੰ ਨਾ ਸਹਿਣ ਦਾ ਵੱਲ ਦੱਸਿਆ। ਤੁਸੀਂ ਮੇਰੇ ਲਈ ਪ੍ਰੇਰਨਾ ਸਰੋਤ ਹੋ।’’ ਜਿਵੇਂ ਹੀ ਪੋਸਟਰ ਸ਼ੇਅਰ ਕੀਤਾ ਗਿਆ ਪ੍ਰਸ਼ੰਸਕਾਂ ਨੇ ਕੁਮੈਂਟਾਂ ਦਾ ਹੜ੍ਹ ਲਿਆ ਦਿੱਤਾ। ਇੱਕ ਨੇ ਤਾਂ ਲਿਖਿਆ, ‘‘ਇਹ ਤਸਵੀਰ ਇੱਕ ਹਜ਼ਾਰ ਸ਼ਬਦਾਂ ਦੀ ਕੀਮਤ ਦੀ ਹੈ।’’ ਇੱਕ ਨੇ ਟਿੱਪਣੀ ਕੀਤੀ, ‘‘ਉਡੀਕ ਨਹੀਂ ਕਰ ਸਕਦਾ।’’ ਇਕ ਹੋਰ ਨੇ ਕਿਹਾ, ‘‘ਤੁਸੀਂ ਟ੍ਰੇਲਰ ਕਦੋਂ ਰਿਲੀਜ਼ ਕਰੋਗੇ?’’ ਨਿਖਿਲ ਅਡਵਾਨੀ ਵੱਲੋਂ ਨਿਰਦੇਸ਼ਤ ਅਤੇ ਅਸੀਮ ਅਰੋੜਾ ਦੁਆਰਾ ਲਿਖੀ ‘ਵੇਦਾ’ ਦਾ ਨਿਰਮਾਣ ਜ਼ੀ ਸਟੂਡੀਓਜ਼, ਉਮੇਸ਼ ਕੇਆਰ ਬਾਂਸਲ, ਮੋਨੀਸ਼ਾ ਅਡਵਾਨੀ, ਮਧੂ ਭੋਜਵਾਨੀ, ਜੌਨ ਅਬ੍ਰਾਹਮ ਅਤੇ ਮਿਨਾਕਸ਼ੀ ਦਾਸ ਵੱਲੋਂ ਸਾਂਝੇ ਤੌਰ ’ਤੇ ਗਿਆ ਹੈ। ਫਿਲਮ ਵਿੱਚ ਅਭਿਸ਼ੇਕ ਬੈਨਰਜੀ ਅਤੇ ਤਮੰਨਾ ਭਾਟੀਆ ਵੀ ਹਨ। -ਏਐੱਨਆਈ