For the best experience, open
https://m.punjabitribuneonline.com
on your mobile browser.
Advertisement

ਇਰਾਕ ’ਚ ਸਮਲਿੰਗੀ ਵਿਰੋਧੀ ਕਾਨੂੰਨ ਦੀ ਤਿੱਖੀ ਆਲੋਚਨਾ

06:58 AM Apr 29, 2024 IST
ਇਰਾਕ ’ਚ ਸਮਲਿੰਗੀ ਵਿਰੋਧੀ ਕਾਨੂੰਨ ਦੀ ਤਿੱਖੀ ਆਲੋਚਨਾ
Advertisement

ਬਗ਼ਦਾਦ, 28 ਅਪਰੈਲ
ਇਰਾਕੀ ਸੰਸਦ ਵੱਲੋਂ ਸਮਲਿੰਗੀਆਂ ਅਤੇ ਟਰਾਂਸਜੈਂਡਰਾਂ ਖ਼ਿਲਾਫ਼ ਚੁੱਪ-ਚੁਪੀਤੇ ਪਾਸ ਕੀਤੇ ਗਏ ਬਿੱਲ ਦੀ ਮਨੁੱਖੀ ਅਧਿਕਾਰ ਗੁੱਟਾਂ ਅਤੇ ਵਿਦੇਸ਼ੀ ਆਗੂਆਂ ਨੇ ਤਿੱਖੀ ਆਲੋਚਨਾ ਕੀਤੀ ਹੈ। ਇਰਾਕ ਨੇ ਮੌਜੂਦਾ ਵੇਸਵਾ ਵਿਰੋਧੀ ਕਾਨੂੰਨ ’ਚ ਸੋਧ ਕਰਕੇ ਸਮਲਿੰਗੀਆਂ ਅਤੇ ਟਰਾਂਸਜੈਂਡਰਾਂ ਨੂੰ ਵੀ ਜੋੜ ਦਿੱਤਾ ਹੈ ਅਤੇ ਉਲੰਘਣਾ ਕਰਨ ’ਤੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਕਾਨੂੰਨ ਤਹਿਤ ਸਮਲਿੰਗੀ ਸਬੰਧ ਰੱਖਣ ’ਤੇ 10 ਤੋਂ 15 ਸਾਲ ਅਤੇ ਸਰਜਰੀਆਂ ਕਰਾਉਣ ਵਾਲਿਆਂ ਨੂੰ ਇਕ ਤੋਂ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਜਿਹੜੀ ਜਥੇਬੰਦੀ ਅਜਿਹੇ ਸਬੰਧਾਂ ਨੂੰ ਹੱਲਾਸ਼ੇਰੀ ਦੇਵੇਗੀ, ਉਸ ਨੂੰ ਘੱਟੋ ਘੱਟ ਸੱਤ ਸਾਲ ਦੀ ਸਜ਼ਾ ਅਤੇ ਇਕ ਕਰੋੜ ਦੀਨਾਰ (ਕਰੀਬ 7600 ਡਾਲਰ) ਦਾ ਜੁਰਮਾਨਾ ਭਰਨਾ ਪਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਇਕ ਬਿਆਨ ’ਚ ਕਿਹਾ ਕਿ ਇਰਾਕ ਵੱਲੋਂ ਪਾਸ ਕੀਤਾ ਗਿਆ ਕਾਨੂੰਨ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਰੋਧ ’ਚ ਵੀ ਵਰਤਿਆ ਜਾ ਸਕਦਾ ਹੈ। -ਏਪੀ

Advertisement

Advertisement
Author Image

Advertisement
Advertisement
×