ਸ਼ਰਮੀਲਾ ਟੈਗੋਰ ਦੀ ‘ਆਊਟਹਾਊਸ’ ਰਾਹੀਂ ਹੋਵੇਗੀ ਵੱਡੇ ਪਰਦੇ ’ਤੇ ਵਾਪਸੀ
06:42 AM Nov 30, 2024 IST
Advertisement
ਨਵੀਂ ਦਿੱਲੀ:
Advertisement
ਬਜ਼ੁਰਗ ਅਦਾਕਾਰਾ ਸ਼ਰਮੀਲਾ ਟੈਗੋਰ ‘ਆਊਟਹਾਊਸ’ ਫ਼ਿਲਮ ਰਾਹੀਂ ਵੱਡੇ ਪਰਦੇ ’ਤੇ ਵਾਪਸੀ ਕਰ ਰਹੀ ਹੈ। ਇਹ ਫ਼ਿਲਮ ਅਗਲੇ ਮਹੀਨੇ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਅਦਾਕਾਰਾ ਸ਼ਰਮੀਲਾ ਟੈਗੋਰ ਨਾਲ ਅਦਾਕਾਰ ਮੋਹਨ ਅਗਾਸ਼ੇ ਵੀ ਹਨ। ਸ਼ਰਮੀਲਾ ਟੈਗੋਰ ਨੂੰ ਹਾਲ ਹੀ ’ਚ ਡਿਜ਼ਨੀ ਹੌਟਸਟਾਰ ’ਤੇ ਫ਼ਿਲਮ ਗੁਲਮੋਹਰ ’ਚ ਦੇਖਿਆ ਗਿਆ ਸੀ। ਸੁਨੀਲ ਸੁਕਥਾਨਕਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਸੋਨਾਲੀ ਕੁਲਕਰਨੀ, ਨੀਰਜ ਕਾਬੀ ਅਤੇ ਸੁਨੀਲ ਵੀ ਨਜ਼ਰ ਆਉਣਗੇ। ਅਦਾਕਾਰ ਅਗਾਸ਼ੇ ਨੇ ਕਿਹਾ ਕਿ ‘ਆਊਟਹਾਊਸ’ ਪਰਿਵਾਰਕ ਮਨੋਰੰਜਕ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਸ਼ਰਮੀਲਾ ਟੈਗੋਰ, ਸੋਨਾਲੀ ਕੁਲਕਰਨੀ, ਨੀਰਜ ਬਾਬੀ ਅਤੇ ਸੁਨੀਲ ਦੇ ਨਾਲ ਕੰਮ ਕਰਨਾ ਖੁਸ਼ੀ ਦਾ ਅਹਿਸਾਸ ਹੈ। ਟੈਗੋਰ ਦੀ ਫ਼ਿਲਮ ‘ਗੁਲਮੋਹਰ’ ਨੂੰ ਹਾਲ ਹੀ ’ਚ 70ਵੇਂ ਕੌਮੀ ਪੁਰਸਕਾਰ ਸਮਾਗਮ ’ਚ ਸਰਵੋਤਮ ਹਿੰਦੀ ਫ਼ਿਲਮ ਦਾ ਐਵਾਰਡ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement