For the best experience, open
https://m.punjabitribuneonline.com
on your mobile browser.
Advertisement

ਸ਼ਰਮੀਲਾ ਟੈਗੋਰ ਦਾ ‘ਇਮਤਿਆਜ਼-ਏ-ਜਾਮੀਆ’ ਐਵਾਰਡ ਨਾਲ ਸਨਮਾਨ

07:44 AM Oct 30, 2023 IST
ਸ਼ਰਮੀਲਾ ਟੈਗੋਰ ਦਾ ‘ਇਮਤਿਆਜ਼ ਏ ਜਾਮੀਆ’ ਐਵਾਰਡ ਨਾਲ ਸਨਮਾਨ
Advertisement

ਨਵੀਂ ਦਿੱਲੀ, 29 ਅਕਤੂਬਰ
ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਅੱਜ ਜਾਮੀਆ ਮਿਲੀਆ ਇਸਲਾਮੀਆ (ਜੇਐੱਮਆਈ) ਯੂਨੀਵਰਸਿਟੀ ਦੇ ਸਰਬਉੱਚ ਆਨਰੇਰੀ ਐਵਾਰਡ ‘ਇਮਤਿਆਜ਼-ਏ-ਜਾਮੀਆ’ ਨਾਲ ਨਿਵਾਜਿਆ ਗਿਆ। ਜਾਮੀਆ ਦੀ ਉਪ ਕੁਲਪਤੀ ਨਜ਼ਮਾ ਅਖ਼ਤਰ ਨੇ ਯੂਨੀਵਰਸਿਟੀ ਦੇ 103ਵੇਂ ਸਥਾਪਨਾ ਦਿਵਸ ਮੌਕੇ ਸ਼ਰਮੀਲਾ ਟੈਗੋਰ ਦਾ ਐਵਾਰਡ ਨਾਲ ਸਨਮਾਨ ਕੀਤਾ। ਸ਼ਰਮੀਲਾ ਨੂੰ ਹਿੰਦੀ ਸਨਿੇਮਾ ’ਚ ਯੋਗਦਾਨ ਬਦਲੇ ਇਹ ਸਨਮਾਨ ਦਿੱਤਾ ਗਿਆ। ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੀ ਸ਼ਰਮੀਲਾ ਟੈਗੋਰ ਨੇ ਕਿਹਾ, ‘‘ਮੈਂ, ਜਿਸ ਪਲ ਯੂਨੀਵਰਸਿਟੀ ’ਚ ਦਾਖਲ ਹੋਈ, ਇਹ ਮੇਰੇ ਲਈ ਭਾਵਨਾਤਮਕ ਸੀ। ਮੇਰਾ ਕੰਮ 60 ਸਾਲਾਂ ਤੋਂ ਲੋਕਾਂ ਦੀਆਂ ਨਜ਼ਰਾਂ ’ਚ ਵਿਖਾਈ ਦਿੰਦਾ ਹੈ ਅਤੇ ਲੋਕਾਂ ਨੇ ਮੇਰੇ ਪ੍ਰਤੀ ਜੋ ਦਿਆਲਤਾ ਵਿਖਾਈ ਹੈ, ਉਸ ਨੂੰ ਵੇਖ ਦੇ ਦਿਲ ਖੁਸ਼ ਹੋ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਮੈਂ, ਸ਼ੁਕਰਗੁਜ਼ਾਰ ਹਾਂ ਕਿ ਜਾਮੀਆ ਮਿਲੀਆ ਦੀ ਪਹਿਲੀ ਮਹਿਲਾ ਉਪ ਕੁਲਪਤੀ ਨੇ ਮੈਨੂੰ ਸਨਮਾਨਿਤ ਕੀਤਾ ਹੈ।’’ ਇਸ ਦੌਰਾਨ ਸ਼ਰਮੀਲਾ ਟੈਗੋਰ ਨੇ ਅਖ਼ਤਰ ਅਤੇ ਆਈਐੱਲਬੀਐੱਸ ਦੇ ਡਾਇਰੈਕਟਰ ਸ਼ਿਵ ਕੁਮਾਰ ਸਰੀਨ ਨਾਲ ਯੂਨੀਵਰਸਿਟੀ ਦੇ ਸ਼ਤਾਬਦੀ ਗੇਟ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਤਿੰਨਾਂ ਨੇ ਐੱਨਸੀਸੀ ਵਿਦਿਆਰਥੀਆਂ ਦੀ ਮੌਜੁੂਦਗੀ ’ਚ ਯੂਨੀਵਰਸਿਟੀ ਦਾ ਝੰਡਾ ਲਹਿਰਾਇਆ। ਦੱਸਣਯੋਗ ਹੈ ਕਿ ‘ਇਮਤਿਆਜ਼-ਏ-ਜਾਮੀਆ’ ਜੇਐੱਮਆਈ ਯੂਨੀਵਰਸਿਟੀ ਦਾ ਸਰਵਉੱਚ ਆਨਰੇਰੀ ਐਵਾਰਡ ਹੈ, ਜਿਹੜਾ ਸਮਾਜ ਭਲਾਈ ’ਚ ਯੋਗਦਾਨ ਦੇਣ ਵਾਲੇ ਭਾਰਤੀਆਂ ਨੂੰ ਦਿੱਤਾ
ਜਾਂਦਾ ਹੈ। ਇਸ ਮੌਕੇ ਕਈ ਵਿਦਿਆਰਥੀਆਂ ਤੇ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਤ ਕੀਤਾ ਗਿਆ। -ਪੀਟੀਆਈ

Advertisement

Advertisement
Author Image

Advertisement
Advertisement
×