For the best experience, open
https://m.punjabitribuneonline.com
on your mobile browser.
Advertisement

ਐਨਆਰਆਈਜ਼ ਵੱਲੋਂ ਸ਼ਰਮਾ ਦੀ ਹਮਾਇਤ ਦਾ ਐਲਾਨ

06:30 AM May 06, 2024 IST
ਐਨਆਰਆਈਜ਼ ਵੱਲੋਂ ਸ਼ਰਮਾ ਦੀ ਹਮਾਇਤ ਦਾ ਐਲਾਨ
ਐਨਆਰਆਈ ਹਰਜੀਤ ਸਿੰਘ ਸੰਧੂ
Advertisement

ਪੱਤਰ ਪ੍ਰੇਰਕ
ਬਨੂੜ, 5 ਮਈ
ਇਸ ਇਲਾਕੇ ਦੇ ਕੈਨੇਡਾ ਅਤੇ ਅਮਰੀਕਾ ਰਹਿੰਦੇ ਦਰਜਨ ਤੋਂ ਵੱਧ ਐਨਆਰਆਈ ਪਰਿਵਾਰਾਂ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਕੁਮਾਰ ਸ਼ਰਮਾ ਦੀ ਹਮਾਇਤ ਦਾ ਐਲਾਨ ਕੀਤਾ ਹੈ। ਉਨ੍ਹਾਂ ਪਟਿਆਲਾ ਹਲਕੇ ਦੇ ਵਸਨੀਕਾਂ ਨੂੰ ਵੀ ਅਕਾਲੀ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।
ਹਰਜੀਤ ਸਿੰਘ ਸੰਧੂ ਬਨੂੜ ਕੈਨੇਡਾ, ਗੁਰਭਜਨ ਪੰਨੂ ਰਾਮਪੁਰ ਅਮਰੀਕਾ, ਰਘਵੀਰ ਸਿੰਘ ਮਾਨ ਰਾਮਪੁਰ ਕੈਨੇਡਾ, ਰਣਬੀਰ ਸਿੰਘ ਸੰਧੂ ਬਨੂੜ ਕੈਨੇਡਾ, ਜਰਨੈਲ ਸਿੰਘ ਢਕਾਨਸੂ ਕੈਨੇਡਾ, ਰਣਜੀਤ ਸਿੰਘ ਰਾਜਪੁਰਾ ਕੈਨੇਡਾ, ਜਸਵਿੰਦਰ ਸੰਧੂ ਬਨੂੜ ਕੈਨੇਡਾ, ਪ੍ਰੀਤਮ ਸਿੰਘ ਪਟਿਆਲਾ ਕੈਨੇਡਾ, ਪਵਨਜੀਤ ਤੂਰ ਮੁਹਾਲੀ ਕੈਨੇਡਾ ਨੇ ਆਖਿਆ ਕਿ ਨਰਿੰਦਰ ਕੁਮਾਰ ਸ਼ਰਮਾ ਨੇ ਹਮੇਸ਼ਾ ਵਿਕਾਸ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਸ਼ਹਿਰ ਦੇ ਵਿਕਾਸ ਵਿੱਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ ਤੇ ਉਹ ਐਨਆਰਆਈਜ਼ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਹਨ। ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਐਨਆਰਆਈਜ਼ ਨੇ ਸਲਾਹ ਕਰ ਕੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿੱਚ ਬੈਠ ਕੇ ਸ੍ਰੀ ਸ਼ਰਮਾ ਦੀ ਪੂਰੀ ਹਮਾਇਤ ਕਰਨਗੇ। ਉਨ੍ਹਾਂ ਦੇ ਇੱਧਰ ਰਹਿੰਦੇ ਪਰਿਵਾਰ, ਰਿਸ਼ਤੇਦਾਰ ਤੇ ਦੋਸਤ ਵੀ ਅਕਾਲੀ ਉਮੀਦਵਾਰ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

Advertisement

Advertisement
Author Image

Advertisement
Advertisement
×