ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਰਮਨ ਜੋਸ਼ੀ ਤੇ ਸਾਹਿਲ ਖ਼ਾਨ ਦੋ ਦਹਾਕੇ ਬਾਅਦ ਨਵੀਂ ਫ਼ਿਲਮ ਲਈ ਤਿਆਰ

06:26 AM Jul 18, 2023 IST

ਮੁੰਬਈ: ਅਦਾਕਾਰ ਸ਼ਰਮਨ ਜੋਸ਼ੀ ਅਤੇ ਸਾਹਿਲ ਖਾਨ ਦੋ ਦਹਾਕੇ ਬਾਅਦ ਨਵੀਂ ਫਿਲਮ ਵਿਚ ਇਕੱਠੇ ਕੰਮ ਕਰਨ ਲਈ ਤਿਆਰ ਹਨ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਪਰ ਇਸ ਫਿਲਮ ਦੀ ਸ਼ੂਟਿੰਗ ਅਬੂ ਧਾਬੀ ਵਿੱਚ ਕੀਤੀ ਜਾਵੇਗੀ। ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਸੈਮ ਖਾਨ ਹਨ ਜਦਕਿ ਪਟਕਥਾ ਤੇ ਸੰਵਾਦ ਮਿਲਾਪ ਜ਼ਾਵੇਰੀ ਨੇ ਲਿਖੇ ਹਨ। ਇਸ ਤੋਂ ਪਹਿਲਾਂ ਸ਼ਰਮਨ ਜੋਸ਼ੀ ਤੇ ਸਾਹਿਲ ਖਾਨ ਦੀ ਜੋੜੀ ਨੇ ਸਾਲ 2001 ਵਿਚ ਆਈ ਕਾਮੇਡੀ ਫਿਲਮ ‘ਸਟਾਈਲ’ ਵਿੱਚ ਕੰਮ ਕੀਤਾ ਸੀ। ਸ਼ਰਮਨ ਨੇ ਸੋਸ਼ਲ ਮੀਡੀਆ ’ਤੇ ਨਵੀਂ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, ‘ਇਸ ਫਿਲਮ ਵਿਚ ਮੈਂ ਸਾਹਿਲ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਸ ਤੋਂ ਪਹਿਲਾਂ ਵੀ ਸਾਡੀ ਫਿਲਮ ਕਾਫੀ ਸਰਾਹੀ ਗਈ ਸੀ। ਇਹ ਸਾਡੀ ਪਹਿਲੀ ਵਪਾਰਕ ਹਿੱਟ ਫਿਲਮ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਸਟਾਈਲ’ ਦਾ ਸੀਕੁਅਲ ‘ਐਕਸਕਿਊਜ਼ ਮੀ’ ਬਣਾਇਆ ਸੀ ਜੋ 2003 ਵਿੱਚ ਰਿਲੀਜ਼ ਹੋਇਆ ਸੀ। ਦੋਵੇਂ ਫਿਲਮਾਂ ਐਨ ਚੰਦਰਾ ਵੱਲੋਂ ਨਿਰਦੇਸ਼ਿਤ ਕੀਤੀਆਂ ਗਈਆਂ ਸਨ। -ਪੀਟੀਆਈ

Advertisement

Advertisement
Tags :
ਸ਼ਰਮਨਸਾਹਿਲਖ਼ਾਨਜੋਸ਼ੀਤਿਆਰ:ਦਹਾਕੇਨਵੀਂਫ਼ਿਲਮਬਾਅਦ
Advertisement