ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧੀਆਂ ਨੂੰ ਪੁੱਛੇ ਸਵਾਲਾਂ ਦੇ ਖੁਦ ਸ਼ਰਮਾ ਨੇ ਦਿੱਤੇ ਜਵਾਬ

06:50 AM May 31, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 30 ਮਈ
ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਤਿੰਨ ਪ੍ਰਮੁੱਖ ਵਿਰੋਧੀ ਉਮੀਦਵਾਰਾਂ ਡਾ. ਧਰਮਵੀਰ ਗਾਂਧੀ, ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ ਨੂੰ ਪੰਜ ਦਿਨ ਪਹਿਲਾਂ ਕੀਤੇ ਗਏ 5-5 ਸਵਾਲਾਂ ਦਾ ਉਨ੍ਹਾਂ ਨੇ ਜਵਾਬ ਨਹੀਂ ਦਿੱਤੇ। ਇਥੇ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਸ਼ਰਮਾ ਨੇ ਕਿਹਾ ਕਿ ਪੰਜ ਸਾਲਾਂ ਵਿਚ ਸੰਸਦ ਮੈਂਬਰ ਵਜੋਂ ਡਾ. ਗਾਂਧੀ ਦੀ ਲੋਕ ਸਭਾ ’ਚ ਹਾਜ਼ਰੀ ਸਿਰਫ 55 ਫੀਸਦੀ ਰਹੀ ਹੈ। ਉਨ੍ਹਾਂ ਸਿਰਫ 18 ਸਾਲ ਪੁੱਛੇ ਤੇ ਇਕ ਵਾਰ ਵੀ ਕਿਸਾਨਾਂ, ਵਪਾਰੀਆਂ, ਦਲਿਤ ਪਰਿਵਾਰਾਂ ਬਾਰਾਂ ਬਾਰੇ ਕੋਈ ਸਵਾਲ ਨਹੀਂ ਕੀਤਾ। ਐੱਨਕੇ ਸ਼ਰਮਾ ਨੇ ਕਿਹਾ ਕਿ ਚਾਰ ਵਾਰ ਐੱਮਪੀ ਰਹੇ ਪ੍ਰਨੀਤ ਕੌਰ, ਪੰਜ ਸਾਲ ਕੇਂਦਰੀ ਮੰਤਰੀ ਵੀ ਰਹੇ, ਪਰ ਪੰਜ ਸਾਲਾਂ ਵਿੱਚ ਸਿਰਫ 27 ਸਵਾਲ ਪੁੱਛੇ ਤੇ 79 ਵਾਰ ਹੋਈ ਡਿਬੇਟ ਦੌਰਾਨ ਸਿਰਫ 18 ਵਾਰ ਹਿੱਸਾ ਲਿਆ। ਪ੍ਰਨੀਤ ਕੌਰ ਨੇ ਪੰਜ ਸਾਲਾਂ ਵਿੱਚ ਕਦੇ ਵੀ ਘੱਗਰ ਦਾ ਮਸਲਾ ਨਹੀਂ ਚੁੱਕਿਆ। ਉਹਨਾਂ ਦਾਅਵਾ ਕੀਤਾ ਕਿ ਪ੍ਰਨੀਤ ਕੌਰ ਨੂੰ ਇੱਕ ਵਾਰ ਅਲਾਟ ਹੋਈ 17 ਕਰੋੜ ਦੀ ਗ੍ਰਾਂਟ ਵਿਚੋਂ ਨਾ ਵਰਤਣ ਕਰਕੇ 10 ਕਰੋੜ ਲੈਪਸ ਹੋ ਗਏ। ‘ਆਪ’ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਸਮੇਤ ਸਿਹਤ ਤੇ ਮੈਡੀਕਲ ਸਿੱਖਿਆ ਦਾ ਮਾੜਾ ਹਾਲ ਹੈ। ਉਧਰ ਇਨ੍ਹਾਂ ਤਿੰਨਾ ਉਮੀਦਵਾਰਾਂ ਨੇ ਉਕਤ ਦਾਅਵਿਆਂ ਨੂੰ ਝੁਠਲਾਉਂਦਿਆਂ ਕਿਹਾ ਕਿ ਇਹ ਗੱਲਾਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਸਮਾਨ ਹਨ।

Advertisement

Advertisement