For the best experience, open
https://m.punjabitribuneonline.com
on your mobile browser.
Advertisement

ਸ਼ਰਮਾ ਨੇ ਕੱਚੇ ਬਿਜਲੀ ਮੁਲਾਜ਼ਮਾਂ ਨਾਲ ਤਨਖਾਹਾਂ ਵਿੱਚ 7 ਹਜ਼ਾਰ ਕਰੋੜ ਦੀ ਠੱਗੀ ਦੇ ਦੋਸ਼ ਲਾਏ

07:26 AM May 30, 2024 IST
ਸ਼ਰਮਾ ਨੇ ਕੱਚੇ ਬਿਜਲੀ ਮੁਲਾਜ਼ਮਾਂ ਨਾਲ ਤਨਖਾਹਾਂ ਵਿੱਚ 7 ਹਜ਼ਾਰ ਕਰੋੜ ਦੀ ਠੱਗੀ ਦੇ ਦੋਸ਼ ਲਾਏ
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐੱਨਕੇ ਸ਼ਰਮਾ। ਸੁਰਜੀਤ ਰੱਖੜਾ ਵੀ ਨਾਲ ਹਨ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 29 ਮਈ
ਇੱਥੇ ‘ਪਟਿਆਲਾ ਮੀਡੀਆ ਕਲੱਬ’ ’ਚ ਅੱਜ ਕੀਤੀ ਪ੍ਰ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਅੱਜ ਪਾਵਰਕੌਮ ਵਿੱਚ ਦਿੱਲੀ ਦੀਆਂ ਦੋ ਕੰਪਨੀਆਂ ਰਾਹੀਂ ਆਊਟ ਸੋਰਸਿਜ਼ ’ਤੇ ਕੰਮ ਕਰਦੇ ਅੱਠ ਸੌ ਦੇ ਕਰੀਬ ਮੁਲਾਜ਼ਮਾਂ ਨਾਲ਼ ਉਨ੍ਹਾਂ ਦੀਆਂ ਤਨਖਾਹਾਂ ਦੇ ਮਾਮਲੇ ’ਚ 7 ਹਜ਼ਾਰ ਕਰੋੜ ਦੀ ਠੱਗੀ ਵੱਜਣ ਦੇ ਕਥਿਤ ਦੋਸ਼ ਲਾਏ ਹਨ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਰੱਖੜਾ ਤੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸੰਧੂ ਸਮੇਤ ਪਾਵਰਕਾਮ ਆਊਟਸੋਰਸ ਟੈਕਨੀਕਲ ਆਫਿਸ ਵਰਕਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸਿਮਰਨਜੀਤ ਹਿੱਸੋਵਾਲ ਵੀ ਮੌਜੂਦ ਸਨ।
ਸ੍ਰੀ ਸ਼ਰਮਾ ਦਾ ਕਹਿਣਾ ਸੀ ਕਿ ਪਾਵਰਕੌਮ ਵਿਚ ਦਿੱਲੀ ਦੀਆਂ ਇਹ ਦੋ ਕੰਪਨੀਆਂ ਰਾਹੀਂ ਆਊਟਸੋਰਸਿਜ਼ ਮੁਲਾਜ਼ਮਾਂ ਵਜੋਂ ਕੰਮ ਕਰਦੇ ਕੰਮ ਕਰਦੇ 8 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਕਾਗਜ਼ਾਂ ਵਿੱਚ ਡੀਸੀ ਰੇਟ ’ਤੇ 11409 ਰੁਪਏ ਮਹੀਨਾ ਤਨਖਾਹ ਦੇਣੀ ਦਰਸਾਈ ਗਈ ਹੈ, ਜਦਕਿ ਇਨ੍ਹਾਂ ਮੁਲਾਜ਼ਮਾਂ ਨੂੰ 7300 ਰੁਪਏ ਹੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੇ ਨਾਂ ’ਤੇ ਅਦਾਰੇ ਤੋਂ 4309 ਰੁਪਏ ਹਾਊਸਰੈਂਟ ਦੇ ਅਤੇ 2500 ਰੁਪਏ ਤੇਲ ਭੱਤੇ ਦੇ ਵੀ ਲਏ ਜਾ ਰਹੇ ਹਨ, ਪਰ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਜਾ ਰਹੇ। ਅਕਾਲੀ ਉਮੀਦਵਾਰ ਨੇ ਇਸ ਦੌਰਾਨ ਸਾਢੇ ਚਾਰ ਸਾਲਾਂ ’ਚ 426 ਕਰੋੜ ਦਾ ਕਥਿਤ ਘੁਟਾਲਾ ਕਰਨ ਦੇ ਇਲਜ਼ਾਮ ਵੀ ਲਾਏ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਹਰਿਆਣਾ ਵਿਚ 2500 ਰੁਪਏ ’ਚ ਖਰੀਦਿਆ ਜਾਂਦਾ 9 ਮੀਟਰ ਦਾ ਖੰਭਾ, ਪੰਜਾਬ ’ਚ 5200 ਰੁਪਏ ਤੇ ਹਰਿਆਣਾ ਵੱਲੋਂ 5200 ਰੁਪਏ ’ਚ ਖਰੀਦਿਆ ਜਾਂਦਾ 11 ਮੀਟਰ ਦਾ ਖੰਭਾ ਪੰਜਾਬ ’ਚ 10976 ਰੁਪਏ ਦਾ ਖਰੀਦਿਆ ਜਾ ਰਿਹਾ ਹੈ। ਇਸ ਹਵਾਲੇ ਨਾਲ ਉਨ੍ਹਾ ਨੜੇ ਦੋਵਾਂ ਰਾਜਾਂ ਦੀ ਇਸ ਖਰੀਦ ’ਚ 6 ਹਜ਼ਾਰ ਕਰੋੜ ਰੁਪਏ ਦਾ ਫਰਕ ਹੋਣ ਦੀ ਗੱਲ ਆਖੀ।

Advertisement

ਪਾਵਰਕੌਮ ਦੇ ਕਾਰਜ ਪਾਰਦਰਸ਼ੀ ਤੇ ਖੁੱਲ੍ਹੀ ਕਿਤਾਬ: ਬਰਸਟ

‘ਆਪ’ ਦੇ ਸੂਬਾਈ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਐੱਨਕੇ ਸ਼ਰਮਾ ਵੱਲੋਂ ਪਾਵਰਕੌਮ ’ਤੇ ਲਾਏ ਗਏ ਦੋਸ਼ਾਂ ਨੂੰ ਝੁਠਲਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਨਾ ਸਿਰਫ਼ ਪਾਵਰਕੌਮ, ਬਲਕਿ ਪੰਜਾਬ ਸਰਕਾਰ ਦੇ ਬਾਕੀ ਅਦਾਰਿਆਂ ’ਚ ਵੀ ਪੱਕੀ ਭਰਤੀ ਬੰਦ ਕਰਕੇ 2012 ’ਚ ਅਕਾਲੀ ਦਲ ਦੀ ਸਰਕਾਰ ਨੇ ਹੀ ਆਊਟਸੋਰਸਿਜ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਊਟਸੋਰਸਿਜ਼ ਮੁਲਾਜ਼ਮਾਂ ਦਾ ਕਿਸੇ ਅਦਾਰੇ ਨਾਲ ਨਹੀਂ, ਬਲਕਿ ਸਬੰਧਤ ਕੰਪਨੀ ਨਾਲ ਐਗਰੀਮੈਂਟ ਹੋਇਆ ਹੁੰਦਾ ਹੈ, ਜਿਸ ਮੁਤਾਬਿਕ ਹੀ ਤਨਖਾਹ ਮਿਲਦੀ ਹੈ। ਇਸ ਕਰਕੇ ਸ਼ਰਮਾ ਨੂੰ ਇਸ ’ਚ ਪਾਵਰਕੌਮ ਦਾ ਨਾਮ ਨਹੀਂ ਘੜੀਸਣਾ ਚਾਹੀਦਾ। ਖੰਭਿਆਂ ਅਤੇ ਮੀਟਰਾਂ ਬਾਰੇ ਉਨ੍ਹਾਂ ਕਿਹਾ ਕਿ ਪਾਵਰਕੌਮ ਕਦੇ ਵੀ ਮਾੜੀ ਚੀਜ਼ ਨਹੀਂ ਖਰੀਦਦਾ ਜਿਸ ਕਰਕੇ ਰੇਟ ’ਚ ਫਰਕ ਹੋਣਾਂ ਸੁਭਾਵਿਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਵਰਕੌਮ ਦਾ ਕੰਮ ਪੂਰੀ ਤਰਾਂ ਪਾਰਦਰਸ਼ੀ ਹੈਤੇ ਇਹ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ, ਜਦੋਂ ਮਰਜ਼ੀ ਚੈੱਕ ਕਰ ਲਿਆ ਜਾਵੇ।

Advertisement

Advertisement
Author Image

sukhwinder singh

View all posts

Advertisement