Share Market: ਸ਼ੁਰੂਆਤੀ ਕਾਰੋਬਾਰ ਦੌਰਾਨ Sensex, Nifty ਵਿੱਚ ਗਿਰਾਵਟ
ਮੁੰਬਈ, 13 ਦਸੰਬਰ
ਧਾਤੂ ਸਟਾਕ, ਵਿਦੇਸ਼ੀ ਫੰਡਾਂ ਦੇ ਨਿਕਾਸ ਅਤੇ ਕਮਜ਼ੋਰ ਆਲਮੀ ਸੰਕੇਤਾਂ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਬੈਂਚਮਾਰਕ ਸੂਚਕ Sensex ਅਤੇ Nifty ਵਿਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ 'ਚ 412.8 ਅੰਕ ਡਿੱਗ ਕੇ 80,877.16 ’ਤੇ ਬੰਦ ਹੋਇਆ। NSE Nifty 129.85 ਅੰਕ ਡਿੱਗ ਕੇ 24,418.85 ’ਤੇ ਬੰਦ ਹੋਇਆ। Sensex ਦੇ 30 ਸ਼ੇਅਰਾਂ ਵਾਲੇ ਬਲੂ-ਚਿੱਪ ਪੈਕ ਵਿੱਚ, ਟਾਟਾ ਸਟੀਲ, ਜੇਐੱਸਡਬਲਯੂ ਸਟੀਲ, ਇੰਡਸਇੰਡ ਬੈਂਕ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਲਾਰਸਨ ਐਂਡ ਟੂਬਰੋ, ਸਟੇਟ ਬੈਂਕ ਆਫ ਇੰਡੀਆ ਅਤੇ ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਧ ਪਿੱਛੇ ਰਹੇ। ਭਾਰਤੀ ਏਅਰਟੈੱਲ, ਨੇਸਲੇ, ਅਡਾਨੀ ਪੋਰਟਸ ਅਤੇ ਹਿੰਦੁਸਤਾਨ ਯੂਨੀਲੀਵਰ ਵਧੇ ਹੋਏ ਸਨ।
ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀਰਵਾਰ ਨੂੰ 3,560.01 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ।
ਐੱਫਆਈਆਈਜ਼ ਵੱਲੋਂ ਵੇਚਣ ਦੀ ਮੁੜ ਸ਼ੁਰੂਆਤ ਹੈ ਜਿਨ੍ਹਾਂ ਨੇ ਕੱਲ੍ਹ 3,560 ਕਰੋੜ ਰੁਪਏ ਦੇ ਸਟਾਕ ਵੇਚੇ ਸਨ। ਭਾਰਤ ਵਿੱਚ ਉੱਚ ਮੁਲਾਂਕਣ ਦੇ ਮੱਦੇਨਜ਼ਰ, FII ਦੇ ਹਰ ਬਾਜ਼ਾਰ ਵਾਧੇ ’ਤੇ ਵਧੇਰੇ ਵੇਚਣ ਦੀ ਸੰਭਾਵਨਾ ਹੈ। ਪੀਟੀਆਈ