Share Market: Sensex, Nifty ਵਿੱਚ ਆਇਆ ਉਛਾਲ
10:24 AM Nov 29, 2024 IST
Advertisement
ਮੁੰਬਈ, 29 ਨਵੰਬਰ
Advertisement
Share Market: ਇਕੁਇਟੀ ਬੈਂਚਮਾਰਕ ਸੂਚਕ Sensex ਅਤੇ Nifty ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਮੋਹਰੀ ਸਟਾਕਾਂ ਵਿੱਚ ਖਰੀਦਦਾਰੀ ਦੇ ਦੌਰਾਨ ਮੁੜ ਉਛਾਲ ਵਿਚ ਆਏ। BSE ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 216.18 ਅੰਕ ਚੜ੍ਹ ਕੇ 79,259.92 'ਤੇ ਪਹੁੰਚ ਗਿਆ। NSE Nifty 78.6 ਅੰਕ ਚੜ੍ਹ ਕੇ 23,992.75 'ਤੇ ਪੁੱਜ ਗਿਆ।
Advertisement
30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ’ਚ ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਬਜਾਜ ਫਾਈਨਾਂਸ ਅਤੇ ਐਚਡੀਐਫਸੀ ਬੈਂਕ ਸਭ ਤੋਂ ਵੱਧ ਵਧੇ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 11,756.25 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਪੀਟੀਆਈ
Advertisement