ਸ਼ੇਅਰ ਮਾਰਕੀਟ: ਉੱਚ ਪੱਧਰੀ ਰਿਕਾਰਡ ਨਾਲ ਖੁੱਲ੍ਹੇ ਬਜ਼ਾਰ
11:24 AM Aug 30, 2024 IST
Advertisement
ਨਵੀਂ ਦਿੱਲੀ, 30 ਅਗਸਤ
ਹਾਂਦਰੂ ਸੰਕੇਤਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਨਵੇਂ ਰਿਕਾਰਡ ਨਾਲ ਖੁੱਲ੍ਹਣ ਤੋਂ ਬਾਅਦ ਭਾਰਤੀ ਸ਼ੇਅਰ ਸੂਚਕਅੰਕ ਉੱਚ ਪੱਧਰ ‘ਤੇ ਕਾਰੋਬਾਰ ਕਰ ਰਹੇ ਹਨ। ਸਵੇਰ 9:37 ਵਜੇ ਸੈਂਸੈਕਸ 221 ਅੰਕਾਂ ਦੇ ਵਾਧੇ ਨਾਲ 82,355 ਅਤੇ ਨਿਫ਼ਟੀ 66 ਅੰਕਾਂ ਦੇ ਵਾਧੇ ਨਾਲ 25,217 'ਤੇ ਸੀ। ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ ਵਿੱਚ ਸੈਂਸੈਕਸ ਅਤੇ ਨਿਫ਼ਟੀ ਨੇ ਕ੍ਰਮਵਾਰ 82,637 ਅਤੇ 25,249 ਨਵਾਂ ਰਿਕਾਰਡ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਨੈਸ਼ਨਲ ਸਟਾਕ ਐਕਸਚੇਂਜ ਤੇ 1,276 ਸ਼ੇਅਰ ਹਰੇ ਅਤੇ 888 ਸ਼ੇਅਰ ਲਾਲ ਰੰਗ ਵਿੱਚ ਹਨ।
ਮਾਰਕੀਟ ਮਾਹਿਰਾਂ ਦੇ ਅਨੁਸਾਰ ਬਜ਼ਾਰ ਵਿੱਚ ਇਹ ਰੁਝਾਨ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਲੱਗਭੱਗ ਸਾਰੇ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਹੈ। ਟੋਕੀਓ, ਸਿਓਲ, ਜਕਾਰਤਾ ਅਤੇ ਬੈਂਕਾਕ ਕਰੀਬ ਅੱਧੇ ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। -ਆਈਏਐੱਨਐੱਸ
Advertisement
Advertisement
#share_Market #Share_bazar #NSE #BSE #share_Market_today
Advertisement