Share Market: ਮਮਤਾ ਮਸ਼ੀਨਰੀ ਦਾ ਆਈਪੀਓ ਨਿਰਧਰਿਤ ਮੁੱਲ ਤੋਂ 147 ਫ਼ੀਸਦੀ ਵਾਧੇ ਨਾਲ ਖੁੱਲ੍ਹਿਆ
ਨਵੀਂ ਦਿੱਲੀ, 27 ਦਸੰਬਰ
ਪੈਕਿੰਗ ਮਸ਼ੀਨ ਬਣਾਉਣ ਵਾਲੀ ਕੰਪਨੀ ਮਮਤਾ ਮਸ਼ੀਨਰੀ ਦਾ ਸ਼ੇਅਰ ਆਪਣੇ ਨਿਰਗਮ ਮੁੱਲ 243 ਰੁਪਏ ਤੋਂ ਲਗਭਗ 147 ਪ੍ਰਤੀਸ਼ਤ ਵਾਧੇ ਨਾਲ ਸ਼ੁੱਕਰਵਾਰ ਨੂੰ ਬਜ਼ਾਰ ਵਿੱਚ ਸੂਚੀਬੱਧ ਹੋਇਆ। ਬੀਐਸਈ 'ਤੇ ਕੰਪਨੀ ਦਾ ਸ਼ੇਅਰ 146.91 ਪ੍ਰਤੀਸ਼ਤ ਦੀ ਵਾਧੇ ਨਾਲ 600 ਰੁਪਏ 'ਤੇ ਸੂਚੀਬੱਧ ਹੋਇਆ। ਇਸ ਤੋਂ ਬਾਅਦ ਇਹ 159.23 ਪ੍ਰਤੀਸ਼ਤ ਚੜ੍ਹ ਕੇ 629.95 ਰੁਪਏ ’ਤੇ ਪਹੁੰਚ ਗਿਆ।
ਐਨਐਸਈ 'ਤੇ ਇਸਨੇ 600 ਰੁਪਏ ’ਤੇ ਸ਼ੁਰੂਆਤ ਕੀਤੀ। ਕੰਪਨੀ ਦਾ ਬਜ਼ਾਰ ਮੁੱਲ 1,550.17 ਕਰੋੜ ਰੁਪਏ ਰਿਹਾ। ਮਮਤਾ ਮਸ਼ੀਨਰੀ ਦੇ ਆਰੰਭਿਕ ਸਰਵਜਨਿਕ ਨਿਰਗਮ (ਆਈਪੀਓ) ਨੂੰ ਪੇਸ਼ਕਸ਼ ਦੇ ਆਖਰੀ ਦਿਨ ਤੱਕ ਕੁੱਲ 194.95 ਗੁਣਾ ਅਰਜ਼ੀਆਂ ਮਿਲੀਆਂ ਸਨ। ਕੰਪਨੀ ਦੇ 179 ਕਰੋੜ ਰੁਪਏ ਦੇ ਆਈਪੀਓ ਲਈ ਮੁੱਲ ਦੀ ਸੀਮਾ 230-243 ਰੁਪਏ ਪ੍ਰਤੀ ਸ਼ੇਅਰ ਨਿਰਧਾਰਿਤ ਕੀਤੀ ਗਈ ਸੀ। ਆਈਪੀਓ ਪੂਰੀ ਤਰ੍ਹਾਂ ਵਿਕਰੀ ਪੇਸ਼ਕਸ਼ (ਓਐਫਐਸ) 'ਤੇ ਆਧਾਰਿਤ ਸੀ। ਜ਼ਿਕਰਯੋਗ ਹੈ ਕਿ ਮਮਤਾ ਮਸ਼ੀਨਰੀ ਪੈਕੇਜਿੰਗ ਉਦਯੋਗ ਲਈ ਨਿਰਮਾਣ ਸਮਾਧਾਨ ਪ੍ਰਦਾਨ ਕਰਦੀ ਹੈ। ਕੰਪਨੀ ਆਪਣੀਆਂ ਮਸ਼ੀਨਾਂ 'ਵੇਗਾ' ਅਤੇ 'ਵਿਨ' ਬ੍ਰਾਂਡ ਨਾਂਵਾਂ ਦੇ ਤਹਿਤ ਵੇਚਦੀ ਹੈ। ਪੀਟੀਆਈ