For the best experience, open
https://m.punjabitribuneonline.com
on your mobile browser.
Advertisement

ਚੋਣ ਨਤੀਜਿਆਂ ਮਗਰੋਂ ਸ਼ੇਅਰ ਬਾਜ਼ਾਰ ਮੂਧੇ ਮੂੰਹ

06:46 AM Jun 05, 2024 IST
ਚੋਣ ਨਤੀਜਿਆਂ ਮਗਰੋਂ ਸ਼ੇਅਰ ਬਾਜ਼ਾਰ ਮੂਧੇ ਮੂੰਹ
Advertisement

* ਬੀਐੱਸਈ ਦਾ ਸੈੈਂਸੈਕਸ ਤੇ ਐੱਨਐੱਸਈ ਦਾ ਨਿਫਟੀ 6 ਫੀਸਦ ਤੱਕ ਡਿੱਗੇ
* ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਮਿੱਟੀ ਹੋਏ

Advertisement

ਮੁੰਬਈ, 4 ਜੂਨ
ਲੋਕ ਸਭਾ ਚੋਣਾਂ ਦੇ ਅਣਕਿਆਸੇ ਨਤੀਜਿਆਂ ਤੇ ਰੁਝਾਨਾਂ ਵਿਚ ਸੱਤਾਧਾਰੀ ਭਾਜਪਾ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੇ ਇਸ਼ਾਰੇ ਮਗਰੋਂ ਅੱਜ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਤੇ ਐੱਨਐੱਸਈ ਦਾ ਨਿਫਟੀ ਕਰੀਬ 6 ਫੀਸਦ ਤੱਕ ਡਿੱਗ ਗਏ। ਸ਼ੇਅਰ ਮਾਰਕੀਟ ਦੇ ਡਿੱਗਣ ਨਾਲ ਨਿਵੇਸ਼ਕਾਂ ਦੇ 31 ਲੱਖ ਕਰੋੜ ਰੁਪਏ ਮਿੱਟੀ ਹੋ ਗਏ। ਪਿਛਲੇ ਚਾਰ ਸਾਲਾਂ ਵਿਚ ਇਕੋ ਦਿਨ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤਿੰਨ ਫੀਸਦ ਤੋਂ ਵੱਧ ਦੀ ਤੇਜ਼ੀ ਮਗਰੋਂ ਅੱਜ ਸੈਂਸੈਕਸ 4,389.73 ਨੁਕਤੇ ਜਾਂ 5.74 ਫੀਸਦ ਦੇ ਨਿਘਾਰ ਨਾਲ ਦੋ ਮਹੀਨਿਆਂ ਦੇ ਹੇਠਲੇ ਪੱਧਰ 72,079.05 ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਇਕ ਵਾਰ 6,234.35 ਨੁਕਤੇ ਜਾਂ 8.15 ਫੀਸਦ ਡਿੱਗ ਕੇ ਲਗਪਗ ਪੰਜ ਮਹੀਨਿਆਂ ਦੇ ਹੇਠਲੇ ਪੱਧਰ 70,234.43 ਉੱਤੇ ਵੀ ਗਿਆ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 1,982.45 ਨੁਕਤੇ ਜਾਂ 8.52 ਫੀਸਦ ਡਿੱਗ ਕੇ 21,281.45 ਨੁਕਤਿਆਂ ’ਤੇ ਪਹੁੰਚ ਗਿਆ। ਮਗਰੋਂ ਇਹ 1,379.40 ਨੁਕਤਿਆਂ ਜਾਂ 5.93 ਫੀਸਦ ਦੇ ਵੱਡੇ ਨੁਕਸਾਨ ਨਾਲ 21,884.50 ਨੁਕਤਿਆਂ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ 23 ਮਾਰਚ 2020 ਨੂੰ ਕੋਵਿਡ ਮਹਾਮਾਰੀ ਦੌਰਾਨ ਲੌਕਡਾਊਨ ਲਾਉਣ ਕਰਕੇ ਸੈਸੈਂਕਸ ਤੇ ਨਿਫਟੀ ਕਰੀਬ 13 ਫੀਸਦ ਤੱਕ ਡਿੱਗੇ ਸਨ। ਪੀਐੱਸਯੂ, ਸਰਕਾਰੀ ਬੈਂਕਾਂ, ਬਿਜਲੀ, ਊਰਜਾ, ਤੇਲ ਤੇ ਗੈਸ ਅਤੇ ਪੂੰਜੀਗਤ ਵਸਤਾਂ ਦੇ ਸ਼ੇਅਰਾਂ ਨੇ ਵੱਡਾ ਮੁਨਾਫ਼ਾ ਦਰਜ ਕੀਤਾ। ਜੀਓਜੀਤ ਫਾਇਨਾਂਸ਼ੀਅਲ ਸਰਵਸਿਜ਼ ਦੇ ਮੁਖੀ (ਖੋਜ) ਵਿਨੋਦ ਨਾਇਰ ਨੇ ਕਿਹਾ, ‘‘ਆਮ ਚੋਣਾਂ ਦੇ ਅਣਕਿਆਸੇ ਨਤੀਜਿਆਂ ਨੇ ਘਰੇਲੂ ਬਾਜ਼ਾਰ ਵਿਚ ਡਰ ਪੈਦਾ ਕੀਤਾ। ਇਸ ਕਰਕੇ ਹਾਲ ਹੀ ਵਿਚ ਸ਼ੇਅਰ ਬਾਜ਼ਾਰ ਆਇਆ ਤੇਜ਼ੀ ਦਾ ਰੁਝਾਨ ਪਲਟ ਗਿਆ। ਇਸ ਦੇ ਬਾਵਜੂਦ ਬਾਜ਼ਾਰ ਨੇ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਅੰਦਰ ਸਥਿਰਤਾ ਦੀ ਆਪਣੀ ਉਮੀਦ ਨੂੰ ਬਣਾਈ ਰੱਖਿਆ।’’ ਕਾਬਿਲੇਗੌਰ ਹੈ ਕਿ 16 ਮਈ 2014 ਨੂੰ ਜਦੋਂ ਪਹਿਲੀ ਵਾਰ ਨਰਿੰਦਰ ਮੋਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਉਦੋਂ ਸੈਂਸੈਕਸ 261.14 ਨੁਕਤਿਆਂ ਦੇ ਉਛਾਲ ਨਾਲ 24,121.74 ਦੇ ਪੱਧਰ ’ਤੇ ਬੰਦ ਹੋਇਆ ਸੀ। ਉਸ ਦਿਨ ਨਿਫਟੀ 79.85 ਨੁਕਤਿਆਂ ਦੇ ਉਭਾਰ ਨਾਲ 7,203 ਦੇ ਅੰਕੜੇ ਨੂੰ ਪਹੁੰਚ ਗਿਆ ਸੀ। ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ਵਿਚ ਆਉਣ ’ਤੇ 23 ਮਈ 2019 ਨੂੰ ਸ਼ੇਅਰ ਬਾਜ਼ਾਰ 298.82 ਨੁਕਤਿਆਂ ਦੀ ਗਿਰਾਵਟ ਨਾਲ 38,811.39 ਨੁਕਤਿਆਂ ’ਤੇ ਬੰਦ ਹੋਇਆ ਸੀ। ਸੈਂਸੈਕਸ ਵਿਚ ਸ਼ਾਮਲ ਕੰਪਨੀਆਂ ਵਿਚੋਂ ਐੱਨਟੀਪੀਸੀ ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਕਰੀਬ 15 ਫੀਸਦ ਦਾ ਨਿਘਾਰ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਐੱਸਬੀਆਈ ਦੇ ਸ਼ੇਅਰ 14 ਫੀਸਦ, ਐੱਲਐਂਡਟੀ 12 ਫੀਸਦ ਤੇ ਪਾਵਰ ਗਰਿੱਡ ਦੇ 12 ਫੀਸਦ ਤੱਕ ਡਿੱਗ ਗਏ। ਟਾਟਾ ਸਟੀਲ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਤੇ ਜੇਐੱਸਡਬਲਿਊ ਸਟੀਲ ਦੇ ਸ਼ੇਅਰਾਂ ਵਿਚ ਵੀ ਵੱਡਾ ਨਿਘਾਰ ਆਇਆ। -ਪੀਟੀਆਈ

Advertisement
Author Image

joginder kumar

View all posts

Advertisement
Advertisement
×