Share Market: ਮੰਗਲਵਾਰ ਨੂੰ ਵੱਡੀ ਗਿਰਾਵਟ ਤੋਂ ਬਾਅਦ ਸ਼ੇਅਰ ਮਾਰਕੀਟ ਦੀ ਵਾਧੇ ਨਾਲ ਸ਼ੁਰੂਆਤ
10:43 AM Jan 22, 2025 IST
Advertisement
ਮੁੰਬਈ, 22 ਜਨਵਰੀ
Advertisement
ਕੋਮਾਂਤਰੀ ਬਜ਼ਾਰਾਂ ਵਿੱਚ ਮਿਲੇ-ਜੁਲੇ ਰੁਖ ਦੇ ਵਿਚਕਾਰ ਇੰਡੈਕਸ ਹੈਵੀਵੇਟਸ ਇੰਫੋਸਿਸ ਅਤੇ ਐਚਡੀਐਫਸੀ ਬੈਂਕ ਵਿੱਚ ਖਰੀਦਦਾਰੀ ਦੇ ਕਾਰਨ ਬੁੱਧਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਨੇ ਆਸ਼ਾਵਾਦੀ ਕਾਰੋਬਾਰ ਦੀ ਸ਼ੁਰੂਆਤ ਕੀਤੀ। ਬਜ਼ਾਰ ਖੁੱਲ੍ਹਣ ਮੌਕੇ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 366.49 ਅੰਕ ਜਾਂ 0.48 ਫੀਸਦੀ ਚੜ੍ਹ ਕੇ 76,204.85 ’ਤੇ ਕਾਰੋਬਾਰ ਕਰ ਰਿਹਾ ਸੀ।
Advertisement
NSE ਨਿਫ਼ਟੀ 80.60 ਅੰਕ ਜਾਂ 0.35 ਫੀਸਦੀ ਵਧ ਕੇ 23,105.25 ’ਤੇ ਪਹੁੰਚ ਗਿਆ। ਸੈਂਸੈਕਸ ਪੈਕ ਵਿੱਚ, ਇਨਫੋਸਿਸ, ਸਨ ਫਾਰਮਾਸਿਊਟੀਕਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਟੀਸੀ, ਆਈਸੀਆਈਸੀਆਈ ਬੈਂਕ, ਟਾਈਟਨ, ਟੇਕ ਮਹਿੰਦਰਾ, ਐਚਡੀਐਫਸੀ ਬੈਂਕ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਵਧੀਆਂ ਹਨ। ਜ਼ੋਮੈਟੋ, ਟਾਟਾ ਮੋਟਰਜ਼, ਪਾਵਰਗ੍ਰਿਡ, ਇੰਡਸਇੰਡ ਬੈਂਕ, ਸਟੇਟ ਬੈਂਕ ਆਫ ਇੰਡੀਆ, ਟਾਟਾ ਸਟੀਲ ਅਤੇ ਅਡਾਨੀ ਪੋਰਟਸ ਪ੍ਰਮੁੱਖ ਪਛੜ ਗਏ। -ਪੀਟੀਆਈ
Advertisement