For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ: ਨਿਵੇਸ਼ਕਾਂ ਦੇ 7.59 ਲੱਖ ਕਰੋੜ ਡੁੱਬੇ

07:13 AM Oct 24, 2023 IST
ਸ਼ੇਅਰ ਬਾਜ਼ਾਰ  ਨਿਵੇਸ਼ਕਾਂ ਦੇ 7 59 ਲੱਖ ਕਰੋੜ ਡੁੱਬੇ
Advertisement

ਨਵੀਂ ਦਿੱਲੀ, 23 ਅਕਤੂਬਰ
ਪੱਛਮੀ ਏਸ਼ੀਆ ’ਚ ਵੱਧ ਰਹੇ ਤਣਾਅ ਕਾਰਨ ਆਲਮੀ ਬਾਜ਼ਾਰਾਂ ’ਚ ਪੈਦਾ ਹੋਏ ਕਮਜ਼ੋਰ ਰੁਝਾਨਾਂ ਦਰਮਿਆਨ ਸਥਾਨਕ ਸ਼ੇਅਰ ਬਾਜ਼ਾਰ ’ਚ ਸੋਮਵਾਰ ਨੂੰ ਨਿਵੇਸ਼ਕਾਂ ਦੇ 7.59 ਲੱਖ ਕਰੋੜ ਰੁਪਏ ਡੁੱਬ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 825.74 ਅੰਕ ਯਾਨੀ 1.26 ਫ਼ੀਸਦ ਦੀ ਵੱਡੀ ਗਿਰਾਵਟ ਨਾਲ 64,571.88 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 894.94 ਯਾਨੀ 1.36 ਫ਼ੀਸਦ ਤੱਕ ਡਿੱਗ ਕੇ 64,502.68 ਅੰਕਾਂ ’ਤੇ ਆ ਗਿਆ ਸੀ। ਇਹ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਲਗਾਤਾਰ ਚੌਥਾ ਦਿਨ ਰਿਹਾ। ਇਨ੍ਹਾਂ ਚਾਰ ਸੈਸ਼ਨਾਂ ’ਚ ਸੈਂਸੈਕਸ 1,856.21 ਅੰਕ ਜਾਂ 2.79 ਫ਼ੀਸਦ ਡਿੱਗ ਚੁੱਕਾ ਹੈ। ਨਿਫਟੀ 260.90 ਅੰਕ ਯਾਨੀ 1.34 ਫ਼ੀਸਦ ਡਿੱਗ ਕੇ 19,281.75 ਅੰਕ ’ਤੇ ਬੰਦ ਹੋਇਆ। ਕਮਜ਼ੋਰ ਰੁਝਾਨਾਂ ਦਰਮਿਆਨ ਬੀਐੱਸਈ ਦੀਆਂ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਚਾਰ ਦਿਨ ’ਚ 12,51,700.73 ਕਰੋੜ ਰੁਪਏ ਘੱਟ ਕੇ 3,11,30,724.40 ਕਰੋੜ ਰੁਪਏ ਰਹਿ ਗਿਆ ਹੈ। ਇਕੱਲੇ ਸੋਮਵਾਰ ਨੂੰ ਹੀ ਬੀਐੱਸਈ ਦੀ ਸੂਚੀਬੱਧ ਕੰਪਨੀਆਂ ਦੇ ਬਾਜ਼ਾਰ ਮੁਲਾਂਕਣ ’ਚ 7,59,041.63 ਕਰੋੜ ਰੁਪਏ ਦੀ ਗਿਰਾਵਟ ਆਈ ਹੈ। ਕੋਟਕ ਸਕਿਉਰਿਟੀਜ਼ ਲਿਮਟਿਡ ਦੇ ਸ੍ਰੀਕਾਂਤ ਚੌਹਾਨ ਨੇ ਕਿਹਾ ਕਿ ਨਿਵੇਸ਼ਕ ਪਹਿਲਾਂ ਤੋਂ ਹੀ ਵਿਆਜ ਦਰਾਂ ’ਚ ਵਾਧੇ ਅਤੇ ਮਹਿੰਗਾਈ ਦਰ ਨੂੰ ਲੈ ਕੇ ਫਿਕਰਮੰਦ ਹਨ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਨਾਲ ਬੇਯਕੀਨੀ ਦਾ ਮਾਹੌਲ ਹੋਰ ਵੱਧ ਗਿਆ ਹੈ ਜਿਸ ਕਾਰਨ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੇਐੱਸਡਬਲਿਊ ਸਟੀਲ, ਟਾਟਾ ਸਟੀਲ, ਟੀਸੀਐੱਸ, ਟਾਟਾ ਮੋਟਰਜ਼, ਵਿਪਰੋ, ਇੰਡਸਇੰਡ ਬੈਂਕ, ਐੱਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ ਅਤੇ ਐੱਲਐਂਡਟੀ ’ਚ ਬਿਕਵਾਲੀ ਰਹੀ ਜਦਕਿ ਬਜਾਜ ਫਾਇਨਾਂਸ ਅਤੇ ਐੇੱਮਐਂਡਐੱਮ ਹਰੇ ਨਿਸ਼ਾਨ ’ਚ ਬੰਦ ਹੋਏ। -ਪੀਟੀਆਈ

Advertisement

ਭਾਰਤਵਿੱਚ ਅਰਥਚਾਰਾ ਮਜ਼ਬੂਤ ਰਹਿਣ ਦਾ ਦਾਅਵਾ

ਨਵੀਂ ਦਿੱਲੀ: ਭਾਰਤ ਮਜ਼ਬੂਤ ਘਰੇਲੂ ਬੁਨਿਆਦੀ ਮਾਹੌਲ ਅਤੇ ਮਹਿੰਗਾਈ ’ਚ ਨਰਮੀ ਦੀ ਉਮੀਦ ਵਿਚਕਾਰ ਮੌਜੂਦਾ ਵਿੱਤੀ ਵਰ੍ਹੇ (2023-24) ’ਚ ਵੀ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਪ੍ਰਮੁੱਖ ਅਰਥਚਾਰਾ ਬਣਿਆ ਰਹੇਗਾ। ਵਿੱਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਸਤੰਬਰ ਦੀ ਮਾਸਿਕ ਆਰਥਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਫਾਰਸ ਦੀ ਖਾੜੀ ’ਚ ਹਾਲੀਆ ਘਟਨਾਕ੍ਰਮ ਨਾਲ ਆਲਮੀ ਬੇਯਕੀਨੀ ਦਾ ਮਾਹੌਲ ਵੱਧ ਗਿਆ ਹੈ। ਇਸ ਕਾਰਨ ਅੱਗੇ ਕੱਚੇ ਤੇਲ ਦੀ ਕੀਮਤ ਵੱਧ ਸਕਦੀ ਹੈ। ਇਸ ਤੋਂ ਇਲਾਵਾ ਅਮਰੀਕਾ ’ਚ ਸਖ਼ਤ ਮੁਦਰਾ ਨੀਤੀ ਅਤੇ ਅਮਰੀਕੀ ਸਕਿਉਰਿਟੀਜ਼ ਦੀ ਸਪਲਾਈ ਬਹੁਤ ਵੱਧ ਰਹਿਣ ਕਾਰਨ ਵਿੱਤੀ ਹਾਲਾਤ ਵਿਗੜ ਸਕਦੇ ਹਨ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ’ਚ ਅਮਰੀਕੀ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦਾ ਜੋਖ਼ਮ ਵੱਧ ਹੈ ਅਤੇ ਜੇਕਰ ਇੰਜ ਹੋਇਆ ਤਾਂ ਇਸ ਦਾ ਅਸਰ ਦੁਨੀਆ ਭਰ ਦੇ ਹੋਰ ਬਾਜ਼ਾਰਾਂ ’ਤੇ ਵੀ ਪਵੇਗਾ। ਉਂਜ ਰਿਪੋਰਟ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦਾ ਵਿਆਪਕ ਆਰਥਿਕ ਦ੍ਰਿਸ਼ਟੀਕੋਣ ਰੌਸ਼ਨ ਹੈ ਅਤੇ ਇਹ ਮਜ਼ਬੂਤ ਘਰੇਲੂ ਮਾਹੌਲ ’ਤੇ ਆਧਾਰਿਤ ਹੈ। ਨਿੱਜੀ ਖਪਤ ਦੇ ਨਾਲ ਨਾਲ ਨਿਵੇਸ਼ ਮੰਗ ਵੀ ਮਜ਼ਬੂਤ ਹੋ ਰਹੀ ਹੈ। -ਪੀਟੀਆਈ 

Advertisement

Advertisement
Author Image

Advertisement