For the best experience, open
https://m.punjabitribuneonline.com
on your mobile browser.
Advertisement

ਬੂਥਗੜ੍ਹ ’ਚ ਝੰਡੀ ਦੀ ਕੁਸ਼ਤੀ ਸ਼ਾਨਵੀਬ ਕੁਹਾਲੀ ਨੇ ਜਿੱਤੀ

10:31 AM Sep 26, 2024 IST
ਬੂਥਗੜ੍ਹ ’ਚ ਝੰਡੀ ਦੀ ਕੁਸ਼ਤੀ ਸ਼ਾਨਵੀਬ ਕੁਹਾਲੀ ਨੇ ਜਿੱਤੀ
ਦੰਗਲ ਦੌਰਾਨ ਪਹਿਲਵਾਨਾਂ ਦੀ ਹੱਥਜੋੜੀ ਕਰਵਾਉਂਦੇ ਹੋਏ ਪ੍ਰਬੰਧਕ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 25 ਸਤੰਬਰ
ਨੇੜਲੇ ਪਿੰਡ ਬੂਥਗੜ੍ਹ ਵਿੱਚ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ 60ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਪਿੰਡਾਂ ਤੋਂ 300 ਦੇ ਕਰੀਬ ਪਹਿਲਵਾਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਮਾਂਗਟ, ਜਸਵਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਵਿੱਚ ਸ਼ਾਨਵੀਰ ਕੁਹਾਲੀ ਨੇ ਬਾਬਾ ਸ਼ੇਰ ਸਿੰਘ ਫਲਾਈ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਹੋਰ ਵੱਖ ਵੱਖ ਮੁਕਾਬਲਿਆਂ ਦਾ ਵੀ ਦਰਸ਼ਕਾਂ ਨੇ ਪੂਰਾ ਆਨੰਦ ਮਾਣਿਆ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ੇ ਤਿਆਗ ਕੇ ਖੇਡਾਂ ਵਿੱਚ ਹਿੱਸਾ ਲੈਣ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜਸਵੀਰ ਸਿੰਘ, ਜਗਤਾਰ ਸਿੰਘ, ਅਮਨਪ੍ਰੀਤ ਸਿੰਘ, ਕਸ਼ਮੀਰਾ ਸਿੰਘ, ਪ੍ਰਿਤਪਾਲ ਸਿੰਘ, ਕਰਮਜੀਤ ਸਿੰਘ, ਡਾ.ਬਲਵਿੰਦਰ ਸਿੰਘ ਰਾਓ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਤੇ ਲਖਵੀਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sanam grng

View all posts

Advertisement