For the best experience, open
https://m.punjabitribuneonline.com
on your mobile browser.
Advertisement

ਸ਼ੰਕਰ ਮਹਾਦੇਵਨ ਦਾ ਯੂਕੇ ’ਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨ

09:02 PM Jun 29, 2023 IST
ਸ਼ੰਕਰ ਮਹਾਦੇਵਨ ਦਾ ਯੂਕੇ ’ਚ ਡਾਕਟਰੇਟ ਦੀ ਡਿਗਰੀ ਨਾਲ ਸਨਮਾਨ
Advertisement
Advertisement

ਲੰਡਨ, 25 ਜੂਨ

ਇੰਗਲੈਂਡ ਦੀ ਬਰਮਿੰਘਮ ਸਿਟੀ ਯੂਨੀਵਰਸਿਟੀ ਵੱਲੋਂ ਸ਼ਨਿਚਰਵਾਰ ਨੂੰ ਗਾਇਕ ਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਦਾ ਡਾਕਟਰੇਟ ਦੀ ਵੱਕਾਰੀ ਡਿਗਰੀ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸੰਗੀਤ ਤੇ ਕਲਾ ਵਿੱਚ ਯੋਗਦਾਨ ਪਾਉਣ ਬਦਲੇ ਦਿੱਤਾ ਗਿਆ ਹੈ।

ਬਰਮਿੰਘਮ ਵਿੱਚ ਕਰਵਾਏ ਸਮਾਗਮ ਦੌਰਾਨ 56 ਸਾਲਾਂ ਗਾਇਕ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਫਿਲਿਪ ਪਲੋਅਡਨ ਤੋਂ ਇਹ ਸਨਮਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਇਹ ਗਾਇਕ, ਸ਼ੰਕਰ-ਅਹਿਸਾਨ- ਲੋਏ ਸੰਗੀਤਕਾਰਾਂ ਦੀ ਮੰਡਲੀ ਦਾ ਮੈਂਬਰ ਹੈ। ਯੂਨੀਵਰਸਿਟੀ ਮੁਤਾਬਿਕ ਆਲਮੀ ਪੱਧਰ ‘ਤੇ ਜਾਣੇ-ਪਛਾਣੇ ਜਾਂਦੇ ਬਾਲੀਵੁੱਡ ਗਾਇਕ, ਸੰਗੀਤਕਾਰ ਤੇ ਅਦਾਕਾਰ ਸ਼ੰਕਰ ਮਹਾਦੇਵਨ ਵੱਲੋਂ ਸੰਗੀਤ ਦੇ ਖੇਤਰ ਵਿੱਚ ਪਾਏ ਗੲੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦਾ ਬਰਮਿੰਘਮ ਸਿਟੀ ਯੂਨੀਵਰਸਿਟੀ ਵਿੱਚ ਵੱਕਾਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ‘ਚ ਵੈਸਟ ਮਿਡਲੈਂਡਜ਼ ਦੇ ਮੇਅਰ ਐਂਡੀ ਸਟਰੀਟ ਦੀ ਅਗਵਾਈ ਹੇਠ ਮੁੰਬਈ ਆਏ ਵਫ਼ਦ ਵੱਲੋਂ ਇਸ ਪੁਰਸਕਾਰ ਦਾ ਐਲਾਨ ਕੀਤਾ ਗਿਆ ਸੀ। ਮਹਾਦੇਵਨ ਨੇ ਕਿਹਾ,’ਇਹ ਮੇਰੇ ਲਈ ਬੇਹੱਦ ਖਾਸ ਪਲ ਹੈ। ਕੁਝ ਨਵਾਂ ਹੈ ਅਤੇ ਇਸ ਭਾਵਨਾ ਨੂੰ ਹਜ਼ਮ ਕਰਨ ਲਈ ਮੈਨੂੰ ਕੁਝ ਸਮਾਂ ਲੱਗੇਗਾ।’ ਉਨ੍ਹਾਂ ਕਿਹਾ,’ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਕ ਦਿਨ ਸੰਗੀਤ ਲਈ ਡਾਕਟਰੇਟ ਨਾਲ ਨਿਵਾਜਿਆ ਜਾਵੇਗਾ।’ ਮੇਅਰ ਐਂਡੀ ਸਟਰੀਟ ਨੇ ਕਿਹਾ,’ਸਾਡੇ ਖਿੱਤੇ ਵਿੱਚ ਪਰਵਾਸੀ ਭਾਰਤੀ ਭਾਈਚਾਰੇ ਨੂੰ ਮਜ਼ਬੂਤੀ ਮਿਲੀ ਹੈ।’ -ਪੀਟੀਆਈ

Advertisement
Tags :
Advertisement
Advertisement
×