ਮਹਾਕੁੰਭ ’ਚ ਪੇਸ਼ਕਾਰੀ ਦਾ ਮੌਕਾ ਮਿਲਣ ’ਤੇ ਸ਼ੰਕਰ ਮਹਾਦੇਵਨ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ
ਪ੍ਰਯਾਗਰਾਜ:
ਗਾਇਕ ਸ਼ੰਕਰ ਮਹਾਦੇਵਨ ਮਹਾਕੁੰਭ ਮੌਕੇ ਪ੍ਰੋਗਰਾਮ ਪੇਸ਼ ਕਰਨਗੇ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਕਿਸਮਤ ਵਾਲਾ ਹੈ ਕਿ ਉਸ ਨੂੰ ਇਸ ਸਮਾਗਮ ਦੌਰਾਨ ਪੇਸ਼ਕਾਰੀ ਦਾ ਮੌਕਾ ਮਿਲਿਆ ਹੈ। ਉਸ ਨੇ ਇਹ ਖ਼ੁਲਾਸਾ ਆਪਣੀ ਪੇਸ਼ਕਾਰੀ ਦੇ ਕੁਝ ਘੰਟੇ ਪਹਿਲਾਂ ਕੀਤਾ। ਉਸ ਨੇ ਕਿਹਾ ਕਿ ਉਹ ਕਿਸਮਤ ਵਾਲਾ ਹੈ ਕਿ ਉਸ ਨੂੰ ਮਹਾਕੁੰਭ ਵਿੱਚ ਸ਼ਮੂਲੀਅਤ ਦਾ ਮੌਕਾ ਮਿਲਿਆ ਹੈ। ਉਸ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੇਸ਼ਕਾਰੀ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ। ਇਹ ਮਹਾਕੁੰਭ 144 ਸਾਲਾਂ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਕੈਲਾਸ਼ ਖੇਰ ਨੇ ਵੀ ਇਸ ਸਮਾਗਮ ’ਚ ਸ਼ਰਧਾਲੂਆਂ ਲਈ ਗਾਉਣ ਦਾ ਮੌਕਾ ਮਿਲਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ। ਗਾਇਕ ਖੇਰ ਨੇ ਕਿਹਾ ਸੀ ਕਿ ਮਹਾਕੁੰਭ ਇਤਿਹਾਸਕ ਸਮਾਗਮ ਹੈ। ਇਹ ਸਨਾਤਨ ਸੱਭਿਆਚਾਰ ਤੋਂ ਜਾਣੂ ਕਰਵਾਉਂਦਾ ਹੈ। ਉਸ ਨੇ ਕਿਹਾ ਕਿ ਇਸ ਮਹਾਕੁੰਭ ਦੌਰਾਨ ਗਾਉਣਾ ਉਸ ਲਈ ਵੱਡੇ ਮਾਣ ਵਾਲੀ ਗੱਲ ਹੈ। ਉਹ ਜਲਦੀ ਹੀ ਇਸ ਸਮਾਗਮ ’ਚ ਸ਼ਿਰਕਤ ਕਰੇਗਾ। ਉਸ ਨੇ ਲੋਕਾਂ ਨੂੰ ਕਿਹਾ ਕਿ ਮਹਾਕੁੰਭ ਵਿੱਚ ਜ਼ਰੂਰ ਸ਼ਮੂਲੀਅਤ ਕੀਤੀ ਜਾਵੇ। ਇਸ ਦੌਰਾਨ ਲੋਕਾਂ ਨੂੰ ਇੱਥੋਂ ਕਾਫ਼ੀ ਕੁਝ ਸਿੱਖਣ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਮਾਲਿਨੀ ਅਵਸਥੀ ਨੇ ਵੀ ਮਹਾਕੁੰਭ ਵਿੱਚ ਸ਼ਮੂਲੀਅਤ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜਦੋਂ ਲੋਕ ਠੰਢ ਦੌਰਾਨ ਆਪਣੇ ਬਿਸਤਰਿਆਂ ਤੋਂ ਬਾਹਰ ਨਹੀਂ ਆਉਂਦੇ, ਉਸ ਸਮੇਂ ਮਹਾਕੁੰਭ ਦੌਰਾਨ ਬੱਚੇ ਤੇ ਬਜ਼ੁਰਗ ਨੂੰ ਪਵਿੱਤਰ ਸੰਗਮ ’ਚ ਇਸ਼ਨਾਨ ਕਰਦੇ ਹਨ। -ਏਐੱਨਆਈ