ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਦੁੱਲੜ ਵਿੱਚ ਸ਼ਾਮਲਾਟ ਦੀ ਬੋਲੀ ਰੱਦ

07:26 AM Jun 24, 2024 IST
ਮੀਟਿੰਗ ਦੌਰਾਨ ਮੌਜੂਦ ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਡੀਡੀਪੀਓ ਅਮਨਦੀਪ ਕੌਰ।

ਸੁਭਾਸ਼ ਚੰਦਰ
ਸਮਾਣਾ, 23 ਜੂਨ
ਪਿੰਡ ਦੁੱਲੜ ਵਿੱਚ ਸ਼ਾਮਲਾਤ ਐੱਸਸੀ ਕੋਟੇ ਦੀ ਜ਼ਮੀਨ ਦੀ ਐੱਸਸੀ ਧਰਮਸ਼ਾਲਾ ਵਿੱਚ ਐਤਵਾਰ ਨੂੰ ਰੱਖੀ ਬੋਲੀ ਕਿਸਾਨਾਂ ਦੇ ਦਾਖਲ ਹੋਣ ਕਾਰਨ ਡੀਡੀਪੀਓ ਨੇ ਮਾਹੌਲ ਖਰਾਬ ਹੋਣ ਤੋਂ ਬਚਾਉਣ ਲਈ ਅਗਲੀ ਤਰੀਕ ਤੱਕ ਰੱਦ ਕਰ ਦਿੱਤੀ।
ਇਸ ਮੌਕੇ ਐੱਸਸੀ ਵਰਗ ਦੇ ਗੁਰਵਿੰਦਰ ਸਿੰਘ, ਸੇਰਾ ਸਿੰਘ, ਅਮਰੀਕ ਸਿੰਘ ਤੇ ਵੀਰਪਾਲ ਸਿੰਘ ਆਦਿ ਨੇ ਦੱਸਿਆ ਕਿ ਐੱਸਸੀ ਕੋਟੇ ਦੀ ਜ਼ਮੀਨ ਦੀ ਬੋਲੀ ਇਸ ਵਾਰ ਐੱਸਸੀ ਧਰਮਸ਼ਾਲਾ ਵਿੱਚ ਰੱਖੀ ਗਈ ਸੀ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਰਿਜ਼ਰਵ ਕੀਮਤ ’ਤੇ ਮਿਲ ਸਕੇ ਪਰ ਕਿਸਾਨ, ਆਗੂਆਂ ਨੂੰ ਨਾਲ ਲੈ ਕੇ ਬੋਲੀ ਵਾਲੀ ਥਾਂ ’ਤੇ ਦਾਖਲ ਹੋ ਗਏ ਜਿਸ ਕਾਰਨ ਡੀਡੀਪੀਓ ਨੇ ਬੋਲੀ ਰੱਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲ ਪਹਿਲਾਂ ਪੰਜਾਬ- ਹਰਿਆਣਾ ਹਾਈ ਕੋਰਟ ਤੋਂ ਕੇਸ ਜਿੱਤ ਕੇ ਆਪਣੇ ਹਿੱਸੇ ਦੀ ਜ਼ਮੀਨ ਦੀ ਬੋਲੀ ਕਰਵਾਉਣ ਵਿੱਚ ਸਫਲ ਹੋਏ ਹਨ। ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਪੂਰੀ ਮੁਹੱਈਆ ਨਹੀਂ ਕਰਵਾਈ ਜਾ ਸਕੀ। ਉਨਾਂ ਦੱਸਿਆ ਕਿ 63 ਏਕੜ ਦੇ ਮੁਕਾਬਲੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ 25 ਜਾਂ 30 ਏਕੜ ਜ਼ਮੀਨ ਹੀ ਬੋਲੀ ’ਤੇ ਦਿੱਤੀ ਜਾ ਰਹੀ ਹੈ।
ਇਸ ਸਬੰਧੀ ਡੀਡੀਪੀਓ ਅਮਨਦੀਪ ਕੌਰ ਨੇ ਬੋਲੀ 27 ਜੂਨ ਨੂੰ ਪੁਲੀਸ ਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਕਰਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਨਰਲ ਵਰਗ ਦੇ ਲੋਕ ਬੋਲੀ ਵਾਲੀ ਥਾਂ ’ਤੇ ਆ ਗਏ ਸਨ। ਗੜਬੜ ਦੇ ਡਰੋਂ ਇਹ ਬੋਲੀ ਰੱਦ ਕੀਤੀ ਗਈ। ਉਨਾਂ ਇਹ ਵੀ ਦੱਸਿਆ ਕਿ ਇਸ ਵਾਰ ਐੱਸਸੀ ਵਰਗ ਦੇ ਬਣਦੇ ਹਿੱਸੇ ਦੀ 55 ਏਕੜ ਜ਼ਮੀਨ ਦੀ ਬੋਲੀ ਕਰਵਾਈ ਜਾਵੇਗੀ।

Advertisement

Advertisement
Advertisement