For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ’ਚ ਹੋ ਸਕਦੀ ਹੈ ਸ਼ਮੀ ਦੀ ਵਾਪਸੀ

07:06 AM Mar 12, 2024 IST
ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ ’ਚ ਹੋ ਸਕਦੀ ਹੈ ਸ਼ਮੀ ਦੀ ਵਾਪਸੀ
Advertisement

ਧਰਮਸ਼ਾਲਾ, 11 ਮਾਰਚ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਸੱਟ ਤੋਂ ਉਭਰ ਰਿਹਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਸਾਲ ਸਤੰਬਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਟੈਸਟ ਲੜੀ ਦੌਰਾਨ ਵਾਪਸੀ ਕਰ ਸਕਦਾ ਹੈ। ਸ਼ਮੀ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਤੋਂ ਬਾਹਰ ਰਿਹਾ ਹੈ। ਪਿਛਲੇ ਮਹੀਨੇ ਹੋਈ ਗਿੱਟੇ ਦੀ ਸਰਜਰੀ ਕਾਰਨ ਉਹ 22 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਾਮੀ ਸੈਸ਼ਨ ਤੋਂ ਵੀ ਬਾਹਰ ਰਹੇਗਾ। ਜੂਨ ਵਿੱਚ ਵੈਸਟ ਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਉਸ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਸ਼ਮੀ ਨੇ ਆਪਣਾ ਪਿਛਲਾ ਮੈਚ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਖੇਡਿਆ ਸੀ। ਭਾਰਤ ਵੱਲੋਂ ਸਤੰਬਰ ਮਹੀਨੇ ਦੋ ਟੈਸਟਾਂ ਅਤੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਬੰਗਲਾਦੇਸ਼ ਦੀ ਮੇਜ਼ਬਾਨੀ ਕੀਤੀ ਜਾਵੇਗੀ। ਸ਼ਾਹ ਨੇ ਇੱਥੇ ਮੀਡੀਆ ਨੂੰ ਕਿਹਾ, ‘‘ਸ਼ਮੀ ਦੀ ਸਰਜਰੀ ਹੋ ਗਈ ਹੈ। ਉਹ ਭਾਰਤ ਵਾਪਸ ਆ ਗਿਆ ਹੈ। ਬੰਗਲਾਦੇਸ਼ ਖ਼ਿਲਾਫ਼ ਲੜੀ ਵਿੱਚ ਸ਼ਮੀ ਦੀ ਵਾਪਸੀ ਦੀ ਸੰਭਾਵਨਾ ਹੈ। ਕੇਐੱਲ ਰਾਹੁਲ ਵੀ ਸੱਟ ਤੋਂ ਉਭਰ ਰਿਹਾ ਹੈ।’’ ਰਾਹੁਲ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੇ ਆਖ਼ਰੀ ਚਾਰ ਮੈਚ ਨਹੀਂ ਖੇਡ ਸਕਿਆ ਸੀ। ਇਸੇ ਦੌਰਾਨ ਬੀਸੀਸੀਆਈ ਸਕੱਤਰ ਨੇ ਰਿਸ਼ਭ ਪੰਤ ਦੀ ਸੱਟ ਠੀਕ ਹੋਣ ਅਤੇ ਖੇਡ ਵਿੱਚ ਵਾਪਸ ਆਉਣ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਤ ਆਈਪੀਐੱਲ ਵਿੱਚ ਵਾਪਸੀ ਲਈ ਤਿਆਰ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×