ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਗੂੰਜੇ ਭਾਜਪਾ ਖ਼ਿਲਾਫ਼ ਨਾਅਰੇ

10:19 AM Mar 29, 2024 IST
ਸ਼ੰਭੂ ਬਾਰਡਰ ’ਤੇ ਕਿਸਾਨ ਆਗੂਆਂ ਦੀਆਂ ਦਲੀਲਾਂ ਸੁਣਦੇ ਹੋਏ ਲੋਕ।

ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਮਾਰਚ
ਕਿਸਾਨੀ ਮੰਗਾਂ ਦੀ ਪੂਰਤੀ ਲਈ ਦਿੱਲੀ ਕੂਚ ਦੇ ਬੈਨਰ ਹੇਠਾਂ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ 45ਵੇਂ ਦਿਨ ਵੀ ਕਿਸਾਨ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰਾਂ ’ਤੇ ਡਟੇ ਰਹੇ।
ਇਸ ਦੌਰਾਨ ਕੇਂਦਰ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇ ਗੂੰਜਦੇ ਰਹੇ। ਕਿਸਾਨ ਆਗੂਆਂ ਵੱਲੋਂ ਸਰਕਾਰ ਵੱਲੋਂ ਖੁਦ ਬਾਰਡਰਾਂ ’ਤੇ ਰੋਕਾਂ ਹਟਾਉਣ ’ਤੇ ਹੀ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਏ ਫੈਸਲੇ ਦੌਰਾਨ ਉਦੋਂ ਤੱਕ ਬਾਰਡਰਾਂ ’ਤੇ ਰਹਿ ਕੇ ਹੀ ਹਕੂਮਤ ਦੇ ਖ਼ਿਲਾਫ਼ ਲੜਾਈ ਲੜਦੇ ਰਹਿਣ ਦਾ ਅਹਿਦ ਲਿਆ ਗਿਆ ਹੈ। ਇਸ ਤਹਿਤ ਹੁਣ ਅਗਲੀ ਰਣਨੀਤੀ ਵਜੋਂ ਉਨ੍ਹਾਂ ਵੱਲੋਂ ਹਰਿਆਣਾ ’ਚ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਬੱਲੋ ਨੂੰ ਸਮਰਪਿਤ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਸ ਯਾਤਰਾ ਦੇ ਸਮਾਪਨ ਦਿਵਸ ’ਤੇ 31 ਮਾਰਚ ਨੂੰ ਅੰਬਾਲਾ ਨੇੜੇ ਸਥਿਤ ਮੋੜ੍ਹਾ ਮੰਡੀ ’ਚ ਸ਼ਰਧਾਂਜਲੀ ਸਮਾਰੋਹ ਉਲਕਿਆ ਹੋਇਆ ਹੈ। ਇਸ ਸਬੰਧੀ ਬਾਰਡਰਾਂ ਤੋਂ ਹੀ ਮੁਹਿੰਮ ਚਲਾਈ ਜਾ ਰਹੀ ਹੈ। ਕਿਸਾਨਾਂ ਵੱਲੋਂ ਕਲਸ਼ ਯਾਤਰਾ ਦੌਰਾਨ ਭਾਜਪਾ ਤੇ ਭਾਜਪਾ ਦੇ ਸਹਿਯੋਗੀ ਦਲਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਕੜੀ ਹੁਣ ਕੁਝ ਦਿਨਾਂ ਤੋਂ ਕਿਸਾਨਾ ਵੱਲੋਂ ਇਸ ਕਲਸ਼ ਯਾਤਰਾ ’ਤੇ ਹੀ ਵਧੇਰੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਕਿਸਾਨਾਂ ਵੱਲੋਂ ਸ਼ਰਧਾਜਲੀ ਸਮਾਰੋਹ ’ਚ ਭਾਰੀ ਇਕੱਠ ਕਰਨ ਲਈ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇਸ ਦੌਰਾਨ ਅੱਜ 45ਵੇਂ ਦਿਨ ਸ਼ੰਭੂ ਬਾਰਡਰ ’ਤੇ ਚੱਲੇ ਸਟੇਜੀ ਪ੍ਰੋਗਰਾਮ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਅਤੇ ਐੱਸਕੇਐੱਮ ਮੋਰਚਾ (ਗੈਰ ਰਾਜਨੀਤਕ) ਨਾਲ ਸਬੰਧਤ ਕਈ ਆਗੂਆਂ ਨੇ ਸੰਬੋਧਨ ਕੀਤਾ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਅਮਰਜੀਤ ਸਿੰਘ ਮੋੜ੍ਹੀ ਦਾ ਕਹਿਣਾ ਸੀ ਕਿ ਇਸ ਕਲਸ਼ ਯਾਤਰਾ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ, ਮਨਜੀਤ ਘੁਮਾਣਾ, ਮਨਜੀਤ ਨਿਆਲ਼, ਮਾਸਟਰ ਸੂਰਜ ਭਾਨ, ਸੁਖਵਿੰਦਰ ਸਭਰਾਅ, ਮਨਦੀਪ ਕਲੇਰ, ਗੁਰਮੇਲ ਜੰਡਵਾਲਾ, ਹਰਦੇਵ ਕੁਲਾਰ, ਜਸਵਿੰਦਰ ਗੁਰੂਸਰ, ਚਮਕੌਰ ਸਿੰਘ, ਸੁਖਦੇਵ, ਸਵਿੰਦਰ ਰੂਪੋਵਾਲੀ ਅਤੇ ਬਾਬਾ ਲਾਭ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ਼ ਜਾਰੀ ਰਹੇਗਾ।

Advertisement

Advertisement
Advertisement