For the best experience, open
https://m.punjabitribuneonline.com
on your mobile browser.
Advertisement

ਸ਼ਾਕਿਬ ਨੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ

10:02 AM Sep 27, 2024 IST
ਸ਼ਾਕਿਬ ਨੇ ਟੀ 20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ
Advertisement

ਕਾਨਪੁਰ, 27 ਸਤੰਬਰ
ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਅੱਜ ਇੱਥੇ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਜੇ ਬੋਰਡ ਉਸ ਲਈ ਘਰੇਲੂ ਮੈਦਾਨ ’ਤੇ ਵਿਦਾਇਗੀ ਮੈਚ ਦਾ ਪ੍ਰਬੰਧ ਨਹੀਂ ਕਰਦਾ ਹੈ ਤਾਂ ਫਿਰ ਭਾਰਤ ਖ਼ਿਲਾਫ਼ ਇੱਥੇ ਹੋਣ ਵਾਲਾ ਦੂਜਾ ਟੈਸਟ ਉਸ ਦਾ ਆਖ਼ਰੀ ਮੈਚ ਹੋਵੇਗਾ। ਇਸ 37 ਸਾਲਾ ਖਿਡਾਰੀ ਨੇ ਬੰਗਲਾਦੇਸ਼ ਤਰਫ਼ੋਂ 129 ਟੀ20 ਕੌਮਾਂਤਰੀ ਮੈਚ ਖੇਡੇ ਹਨ। ਉਹ ਫਰੈਂਚਾਇਜ਼ੀ ਲੀਗ ਵਿੱਚ ਇਸ ਵੰਨਗੀ ’ਚ ਖੇਡਣਾ ਜਾਰੀ ਰੱਖੇਗਾ। ਸ਼ਾਕਿਬ ਨੇ ਭਾਰਤ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਕਿਹਾ, ‘ਮੈਂ ਟੀ-20 ਵਿਸ਼ਵ ਕੱਪ ਵਿੱਚ ਆਪਣਾ ਆਖ਼ਰੀ ਟੀ20 ਕੌਮਾਂਤਰੀ ਮੈਚ ਖੇਡ ਲਿਆ ਹੈ। ਅਸੀਂ ਚੋਣਕਾਰਾਂ ਨਾਲ ਚਰਚਾ ਕੀਤੀ। 2026 ਵਿੱਚ ਹੋਣ ਵਾਲੇ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਮੇਰੇ ਲਈ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ।’ ਸ਼ਾਕਿਬ ਨੇ ਬੰਗਲਾਦੇਸ਼ ਤਰਫ਼ੋਂ 69 ਟੈਸਟ ਮੈਚ ’ਚ 4453 ਦੌੜਾਂ ਬਣਾਉਣ ਤੋਂ ਇਲਾਵਾ 242 ਵਿਕਟਾਂ ਲਈਆਂ ਹਨ। ਉਸ ਨੇ ਕਿਹਾ, ‘ਮੈਂ ਆਪਣੇ ਕ੍ਰਿਕਟ ਬੋਰਡ ਅੱਗੇ ਮੀਰਪੁਰ ’ਚ ਆਖ਼ਰੀ ਟੈਸਟ ਮੈਚ ਖੇਡਣ ਦੀ ਇੱਛਾ ਰੱਖੀ ਸੀ। ਉਹ ਇਸ ’ਤੇ ਸਹਿਮਤ ਸੀ। ਜੇ ਅਜਿਹਾ ਨਹੀਂ ਹੋ ਸਕਦਾ ਤਾਂ ਭਾਰਤ ਖ਼ਿਲਾਫ਼ ਕਾਨਪੁਰ ਵਿੱਚ ਹੋਣ ਵਾਲਾ ਮੈਚ ਟੈਸਟ ਕ੍ਰਿਕਟ ’ਚ ਮੇਰਾ ਆਖ਼ਰੀ ਮੈਚ ਹੋਵੇਗਾ।’ ਸ਼ਾਕਿਬ ਨੂੰ ਬੰਗਲਾਦੇਸ਼ ’ਚ ਰਾਜਨੀਤਕ ਅਸ਼ਾਂਤੀ ਦੌਰਾਨ ਹੱਤਿਆ ਦੇ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਰਾਜਨੀਤਕ ਅਸ਼ਾਂਤੀ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦੇ ਤੋਂ ਹਟਣਾ ਪਿਆ ਸੀ। ਸ਼ਾਕਿਬ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਤੋਂ ਸੰਸਦ ਮੈਂਬਰ ਸੀ। -ਪੀਟੀਆਈ

Advertisement

Advertisement
Advertisement
Author Image

Advertisement