ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਹ ਦੀ ਵੀਡੀਓ: ਅਰੁਣ ਰੈੱਡੀ ਨੂੰ ਇਕ ਦਿਨਾ ਨਿਆਂਇਕ ਹਿਰਾਸਤ ’ਚ ਭੇਜਿਆ

06:13 AM May 07, 2024 IST

ਨਵੀਂ ਦਿੱਲੀ, 6 ਮਈ
ਦਿੱਲੀ ਕੋਰਟ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡੀਪਫੇਕ ਵੀਡੀਓ ਨਾਲ ਸਬੰਧਤ ਕੇਸ ਦੇ ਮੁਲਜ਼ਮ ਅਰੁਣ ਰੈੱਡੀ ਨੂੰ ਇਕ ਦਿਨਾ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਰੈੱਡੀ ਨੂੰ ਤਿੰਨ ਦਿਨਾ ਪੁਲੀਸ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਅੱਜ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਰੈੱਡੀ ਤਿਲੰਗਾਨਾ ਕਾਂਗਰਸ ਦਾ ਐੱਕਸ ਖਾਤਾ ‘ਸਪਿਰਿਟ ਆਫ਼ ਕਾਂਗਰਸ’ ਦੇਖਦਾ ਸੀ ਤੇ ਦਿੱਲੀ ਪੁਲੀਸ ਨੇ ਉਸ ਨੂੰ 3 ਮਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਂਜ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਅੱਜ ਕੋਰਟ ਵਿਚ ਪੇਸ਼ ਕਰਨ ਮੌਕੇ ਰੈੱਡੀ ਦਾ 14 ਦਿਨਾ ਨਿਆਂਇਕ ਰਿਮਾਂਡ ਮੰਗਿਆ ਸੀ। ਉਧਰ ਰੈੱਡੀ ਦੇ ਵਕੀਲ ਨੇ ਸੀਆਰਪੀਸੀ ਦੀ ਧਾਰਾ 437 ਤਹਿਤ ਅਪੀਲ ਦਾਇਰ ਕਰਕੇ ਆਪਣੇ ਮੁਵੱਕਿਲ ਲਈ ਜ਼ਮਾਨਤ ਮੰਗੀ ਹੈ। ਕੋਰਟ ਨੇ ਰੈੈੱਡੀ ਦੀ ਅਪੀਲ ’ਤੇ ਕੇਸ ਦੇ ਤਫ਼ਤੀਸ਼ੀ ਅਧਿਕਾਰੀ ਤੋਂ ਜਵਾਬ ਮੰਗ ਲਿਆ ਹੈ ਜਦੋਂਕਿ ਜ਼ਮਾਨਤ ਅਰਜ਼ੀ ’ਤੇ ਹੁਣ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਹੈਦਰਾਬਾਦ ਸਾਈਬਰ ਕ੍ਰਾਈਮ ਪੁਲੀਸ ਨੇ ਇਸ ਕੇਸ ਵਿਚ ਪੰਜ ਵਿਅਕਤੀਆਂ- ਪੀ.ਵੀ.ਕ੍ਰਿਸ਼ਨਾ, ਸਤੀਸ਼ ਮਾਣੇ, ਪੀ.ਨਵੀਨ, ਅਸਮਾ ਤਸਲੀਮ ਤੇ ਕੇ.ਗੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਹ ਸਾਰੇ ਹੈਦਰਾਬਾਦ ਦੇ ਵਸਨੀਕ ਹਨ। ਪੁੁਲੀਸ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 23 ਅਪਰੈਲ ਨੂੰ ਤਿਲੰਗਾਨਾ ਦੇ ਮੇਡਕ ਵਿਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ। ਮੁਲਜ਼ਮ ਪੀ.ਵੀ.ਕ੍ਰਿਸ਼ਨਾ ਨੂੰ ਸ਼ਾਹ ਦੇ ਭਾਸ਼ਣ ਦੀ ਛੇੜਛਾੜ ਵਾਲੀ ਵੀਡੀਓ ਵਟਸਐਪ ’ਤੇ ਮਿਲੀ ਸੀ, ਜੋ ਉਸ ਨੇ ਅੱਗੇ ਇੰਡੀਅਨ ਨੈਸ਼ਨਲ ਕਾਂਗਰਸ ਤਿਲੰਗਾਨਾ ਦੇ ਐੱਕਸ ਹੈਂਡਲ ਤੇ ਹੋਰ ਕਈ ਵਟਸਐੱਪ ਗਰੁੱਪਾਂ ਵਿਚ ਸ਼ੇਅਰ ਕੀਤੀ। ਦਿੱਲੀ ਪੁਲੀਸ ਨੇ ਭਾਜਪਾ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਸ਼ਿਕਾਇਤਾਂ ’ਤੇ ਆਈਪੀਸੀ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਪੁੱਛ-ਪੜਤਾਲ ਲਈ ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੂੰ ਵੀ ਸੰਮਨ ਕਰ ਚੁੱਕੀ ਹੈ। -ਆਈਏਐੱਨਐੱਸ

Advertisement

Advertisement
Advertisement